ਪੱਤਰ ਪ੍ਰਰੇਰਕ, ਅੰਮਿ੍ਤਸਰ : ਮਜੀਠਾ ਰੋਡ ਪੁਲਿਸ ਨੇ ਹਸਪਤਾਲ 'ਚੋਂ ਚੈਕਅਪ ਦੌਰਾਨ ਭੱਜਣ ਦੇ ਦੋਸ਼ ਵਿਚ ਸ਼ਮਸ਼ੇਰ ਸਿੰਘ ਤੇ ਐੱਚਸੀ ਲਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਵਿਚ 19 ਮਰਦਾਂ ਤੇ 3 ਅੌਰਤਾਂ ਨੂੰ ਚੈਕਅਪ ਲਈ ਲਿਆਏ ਸਨ। ਇਸ ਦੌਰਾਨ ਸ਼ਮਸ਼ੇਰ ਸਿੰਘ ਟੀਬੀ ਹਸਪਤਾਲ ਵਿਚ ਦਾਖ਼ਲ ਹੋ ਗਿਆ, ਉਸ ਦੀ ਰਾਖੀ ਲਈ ਐੱਚਸੀ ਲਖਵਿੰਦਰ ਸਿੰਘ ਨੂੰ ਲਗਾਇਆ ਗਿਆ ਸੀ, ਜਦ ਏਐੱਸਆਈ ਜਗਜੀਤ ਸਿੰਘ ਉਸਦਾ ਰਿਕਾਰਡ ਲੈ ਕੇ ਹਸਪਤਾਲ ਪੁੱਜੇ ਤਾਂ ਸ਼ਮਸ਼ੇਰ ਸਿੰਘ ਤੇ ਐੱਚਸੀ ਦੋਵੇਂ ਉੱਥੇ ਨਹੀ ਸਨ। ਡਾਕਟਰ ਵਲੋਂ ਪਤਾ ਲੱਗਾ ਕਿ ਮੁਲਜ਼ਮ ਹਸਪਤਾਲ ਤੋਂ ਭੱਜ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।