ਮੈਡੀਕਲ ਪ੍ਰਤੀਨਿਧ, ਅੰਮਿ੍ਤਸਰ : ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਗਰਭਵਤੀ ਅੌਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਤਹਿਤ ਲਾਭਪਾਤਰੀ ਮਹਿਲਾ ਨੂੰ ਤਿੰਨ ਕਿਸ਼ਤਾਂ ਵਿਚ 5000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਚੰਗੀ ਖੁਰਾਕ ਲੈ ਸਕਣ। ਇਸ ਨਾਲ ਜੱਚਾ-ਬੱਚਾ ਦੋਵਾਂ ਦੀ ਸਿਹਤ ਚੰਗਾ ਪੋਸ਼ਣ ਮਿਲਣ ਨਾਲ ਵਧੀਆ ਰਹਿੰਦੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢਲੋ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਅੌਰਤਾਂ ਲਈ ਸਰਕਾਰ ਵੱਲੋਂ ਇਹ ਵਿੱਤੀ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਹਰੇਕ ਉਹ ਅੌਰਤ ਜਿਸ ਦਾ ਪਹਿਲਾ ਜਣੇਪਾ ਹੋਣਾ ਹੈ, ਪ੍ਰਰਾਪਤ ਕਰ ਸਕਦੀ ਹੈ ਬਸ਼ਰਤੇ ਬਿਨੈਕਾਰ ਅੌਰਤ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਕਾਰਪੋਰੇਸ਼ਨ ਦੀ ਮੁਲਾਜ਼ਮ ਨਾ ਹੋਵੇ। ਮਹਿਲਾ ਲਾਭਪਾਤਰੀ ਨੂੰ ਇਸ ਲਈ ਆਪਣੇ ਗਰਭ ਦੇ 150 ਦਿਨਾਂ ਦੇ ਅੰਦਰ-ਅੰਦਰ ਆਪਣੀ ਰਜਿਸਟ੍ਰੇਸ਼ਨ ਨੇੜਲੇ ਆਂਗਨਵਾੜੀ ਸੈਂਟਰ ਰਾਹੀਂ ਸੀਡੀਪੀਓ ਦਫ਼ਤਰ ਵਿਖੇ ਕਰਵਾਉਣੀ ਲਾਜ਼ਮੀ ਹੈ। ਮਹਿਲਾ ਦਾ ਆਪਣਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਜਾਂ ਉਸ ਦੇ ਪਤੀ ਦਾ ਆਧਾਰ ਕਾਰਡ ਨਾਲ ਲਾਉਣ ਜ਼ਰੂਰੀ ਹੈ।

ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਕਿਸ਼ਤ ਵਜੋਂ 1000 ਰੁਪਏ ਅੌਰਤ ਦੇ ਗਰਭਧਾਰਨ ਦੇ 150 ਦਿਨਾਂ ਦੇ ਅੰਦਰ-ਅੰਦਰ ਨੇੜਲੇ ਆਂਗਨਵਾੜੀ ਕੇਂਦਰ ਰਾਹੀਂ ਸੀ ਡੀ ਪੀ ਓ ਦਫ਼ਤਰ 'ਚ ਰਜਿਸਟ੍ਰੇਸ਼ਨ ਕਰਵਾਉਣ 'ਤੇ ਮਿਲਦੇ ਹਨ। ਇਸ ਤੋਂ ਬਾਅਦ ਗਰਭਵਤੀ ਅੌਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ-ਘੱਟ ਇਕ ਜਣੇਪਾ-ਜਾਂਚ ਹੋਣ 'ਤੇ ਅਤੇ ਗਰਭਧਾਰਨ ਦੇ 180 ਦਿਨ ਪੂਰੇ ਹੋਣ 'ਤੇ 2000 ਰੁਪਏ ਦੀ ਦੂਸਰੀ ਕਿਸ਼ਤ ਦਿੱਤੀ ਜਾਂਦੀ ਹੈ। ਤੀਜੀ ਕਿਸ਼ਤ ਵਜੋਂ 2000 ਰੁਪਏ ਬੱਚੇ ਦੇ ਜਨਮ ਤੋਂ ਬਾਅਦ ਜਨਮ ਰਜਿਸ਼ਟ੍ਰੇਸ਼ਨ ਹੋਣ ਅਤੇ ਪਹਿਲੇ ਪੜਾਅ ਦਾ ਟੀਕਾਕਰਨ ਪੂਰਾ ਹੋਣ 'ਤੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2017 ਤੋਂ ਲਾਗੂ ਹੋਈ ਇਸ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਦੀਆਂ 11992 ਅੌਰਤਾਂ ਰਜਿਸਟ੍ਰੇਸ਼ਨ ਕਰਵਾ ਕੇ 4 ਕਰੋੜ 50 ਲੱਖ ਰੁਪਏ ਤੋਂ ਵਧੇਰੇ ਦਾ ਵਿੱਤੀ ਲਾਭ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਕੇਵਲ ਪਹਿਲੇ ਜਣੇਪੇ ਲਈ ਹੀ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਸਰਕਾਰੀ ਜਾਂ ਅਰਧ-ਸਰਕਾਰੀ ਅਦਾਰੇ ਦੀ ਮੁਲਾਜ਼ਮ ਤੋਂ ਛੁੱਟ ਕੋਈ ਵੀ ਅੌਰਤ ਇਸ ਸਕੀਮ ਦਾ ਲਾਭ ਹਾਸਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਮਦਦ ਸਿੱਧੀ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ। ਇਸ ਯੋਜਨਾ ਦਾ ਮੰਤਵ ਚੰਗੀ ਖੁਰਾਕ ਸਦਕਾ ਜੱਚਾ-ਬੱਚਾ ਦੀ ਮੌਤ ਦਰ ਘੱਟ ਕਰਨਾ ਅਤੇ ਜੱਚਾ-ਬੱਚਾ ਨੂੰ ਰੈਗੂਲਰ ਸਿਹਤ ਜਾਂਚ ਰਾਹੀਂ ਸਿਹਤਮੰਦ ਰਹਿਣ ਲਈ ਪ੍ਰਰੇਰਿਤ ਕਰਨਾ ਹੈ।