ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਅਤੇ ਗੁਰਪੁਰਬ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਕਾਲੋਨੀ ਬੀ-ਬਲਾਕ ਦੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ

25, 26, 27 ਦਸੰਬਰ ਨੂੰ ਕੱਢੀਆਂ ਜਾਣਗੀਆਂ ਪ੍ਰਭਾਤ ਫੇਰੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਅਤੇ ਗੁਰਪੁਰਬ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਕਾਲੋਨੀ ਬੀ-ਬਲਾਕ ਦੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਮੀਟਿੰਗ ਚੇਅਰਮੈਨ ਡਾ. ਇੰਦਰਪਾਲ ਸਿੰਘ ਪਸਰੀਚਾ ਤੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਇਤਿਹਾਸਕ ਸਥਾਨ 13 ਸਿੰਘ ਸ਼ਹੀਦ (ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਮਦਮੀ ਟਕਸਾਲ) ਦੇ ਮੁੱਖੀ ਬਾਬਾ ਨਿਰਵੈਰ ਸਿੰਘ ਦੀ ਦੇਖ-ਰੇਖ ਹੇਠਾਂ ਹੋਈ। ਪ੍ਰਧਾਨ ਜਸਵੰਤ ਸਿੰਘ ਅਤੇ ਸੁਸਾਇਟੀ ਮੈਂਬਰਾਂ ਵੱਲੋਂ ਪ੍ਰਕਾਸ਼ ਦਿਹਾੜਾ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਆਰੰਭਤਾ ਤੋਂ ਪਹਿਲਾਂ ਸੁਸਾਇਟੀ ਮੈਂਬਰ ਜਸਵਿੰਦਰ ਸਿੰਘ ਵੱਲਾ ਵੱਲੋ ਜਪੁਜੀ ਸਾਹਿਬ ਦਾ ਪਾਠ, ਅਨੰਦ ਸਾਹਿਬ ਅਤੇ ਮੂਲ ਮੰਤਰ ਦਾ ਜਾਪ ਕੀਤਾ ਗਿਆ। ਪਾਠ ਉਪਰੰਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੁਸਾਇਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਪ੍ਰਧਾਨ ਜਸਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ 25 ਦਸੰਬਰ ਨੂੰ ਪਹਿਲੀ ਪ੍ਰਭਾਤ ਫੇਰੀ ਖੰਡ ਵਾਲ਼ਾ ਚੌਂਕ ਜੰਡ ਪੀਰ ਕ੍ਰਿਸ਼ਨਾ ਗਾਰਡਨ ਕਾਲੋਨੀ ਦੀ ਪਾਰਕ ਵਿੱਚੋਂ ਆਰੰਭ ਕੀਤੀ ਜਾਵੇਗੀ। ਇਸੇ ਤਰ੍ਹਾਂ 26 ਅਤੇ 27 ਦਸੰਬਰ ਤੱਕ ਲਗਾਤਾਰ ਕਲੋਨੀ ਦੇ ਵੱਖ - ਵੱਖ ਬਲਾਕ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਸੁਸਾਇਟੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਨੇ ਕਿਹਾ ਕਿ 09 ਜਨਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 10 ਜਨਵਰੀ ਦਿਨ ਸ਼ਨੀਵਾਰ ਨੂੰ 12 ਸਾਲ ਤੱਕ ਛੋਟੇ ਬੱਚਿਆਂ ਵਿਚ ਗੁਰਬਾਣੀ ਕੰਠ ਮੁਕਾਬਲਾ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਤੇ 11 ਜਨਵਰੀ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਮੀਟਿੰਗ ਉਪਰੰਤ ਪ੍ਰਧਾਨ ਜਸਵੰਤ ਸਿੰਘ ਅਤੇ ਜਨਰਲ ਸਕੱਤਰ ਸਤਨਾਮ ਸਿੰਘ ਵੱਲੋਂ ਬਾਬਾ ਨਿਰਵੈਰ ਸਿੰਘ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਚੇਅਰਮੈਨ ਡਾ. ਇੰਦਰਪਾਲ ਸਿੰਘ ਪਸਰੀਚਾ ਅਤੇ ਪ੍ਰਧਾਨ ਜਸਵੰਤ ਸਿੰਘ ਵਲੋ ਸੁਸਾਇਟੀ ਦੇ ਨਵੇਂ ਚੁਣੇ ਮੈਂਬਰ ਗੁਰਿੰਦਰਜੀਤ ਸਿੰਘ ਮਠਾਰੂ ਅਤੇ ਕਿਸ਼ਨ ਕੁਮਾਰ (ਰਿਟਾਇਰਡ ਚੀਫ਼ ਸੁਪਰਡੈਂਟ ਰੇਲਵੇ) ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਸਤਨਾਮ ਸਿੰਘ, ਸੀਨੀਅਰ ਉਪ ਪ੍ਰਧਾਨ ਰਾਜ ਮਹਿੰਦਰ ਸਿੰਘ, ਕੈਸ਼ੀਅਰ ਦਲਬੀਰ ਸਿੰਘ, ਸਹਾਇਕ ਕੈਸ਼ੀਅਰ ਕਿਰਨ ਕੁਮਾਰ, ਮੀਤ ਪ੍ਰਧਾਨ ਹਰਚਰਨ ਸਿੰਘ ਕੋਟ ਖ਼ਾਲਸਾ, ਗੁਰਿੰਦਰਜੀਤ ਸਿੰਘ ਮਠਾਰੂ, ਡਾ. ਦੀਪਕ ਗੁਪਤਾ, ਅਜੀਤ ਸਿੰਘ, ਦਵਿੰਦਰ ਸਿੰਘ ਕਾਕਾ, ਅਮਨਦੀਪ ਸਿੰਘ ਮੰਨਾ , ਜਸਬੀਰ ਸਿੰਘ ਨੀਟੂ, ਪ੍ਰਿੰਸ ਪਾਲ ਭਗਤ, ਪਵਨ ਕੁਮਾਰ ਸੋਨੀ, ਜਸਵਿੰਦਰ ਸਿੰਘ ਵੱਲਾ, ਕਸ਼ਮੀਰ ਸਿੰਘ ਕੋਟ ਖਾਲਸਾ, ਬਲਦੇਵ ਸਿੰਘ ਟਾਂਗਰਾ ਆਦਿ ਹਾਜ਼ਰ ਸਨ।