ਪੰਜਾਬੀ ਜਾਗਰਣ ਟੀਮ, ਹਰੀਕੇ ਪੱਤਣ/ਸਭਰਾ : ਹਥਾੜ ਦੇ ਹੜ ਪ੍ਰਭਾਵਿਤ ਪਿੰਡਾਂ ਵਿਚ ਸੁਰੱਖਿਆ ਦੇ ਮੱਦੇਨਜਰ ਅਗਲੇ ਹੁਕਮਾਂ ਤਕ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਤੋਂ ਛੱਡੇ ਵਾਧੂ ਪਾਣੀ ਕਾਰਨ ਹਰੀਕੇ ਹੈੱਡ ਤੇ ਪਹੁੰਚਣ ''ਤੇ ਹਥਾੜ ਖੇਤਰ ਦਾ ਵੱਡਾ ਹਿੱਸਾ ਪਾਣੀ ਦੀ ਮਾਰ ਹੇਠ ਆ ਗਿਆ। ਜਦੋਂਕਿ ਕਈ ਪੂਰੇ ਪਿੰਡ ਪਾਣੀ 'ਚ ਡੁੱਬ ਜਾਣ ਕਾਰਨ ਜਾਨ ਮਾਲ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹਰੀਕੇ ਸਟੇਸ਼ਨ ਤੋਂ ਅਗਲੇ ਹੁਕਮਾਂ ਤਕ ਪਿੰਡ ਕੁੱਤੀਵਾਲਾ, ਗਦਾਈਕੇ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।