ਫੋਟੋ-11-12

ਸੁਰੀਲੀ ਪੰਛੀ ਦਾ ਪੋਸਟਰ ਰਿਲੀਜ਼ ਕਰਦੇ ਹੋਏ ਹਰਮੀਤ ਸਲੂਜਾ, ਦਿਬਜੋਤ ਕੌਰ, ਅਰਵਿੰਦਰ ਸਿੰਘ ਚਮਕ, ਅਰਵਿੰਦਰ ਭੱਟੀ, ਸਤਨਾਮ ਸਿੰਘ ਆਹਲੂਵਾਲੀਆ ਤੇ ਹੋਰ।

ਪੰਜਆਬ-ਨਾਓ ਅਤੇ ਬੈਲੂਨਜ਼ ਐੱਨ ਰਿਬਨਜ਼ ਵੱਲੋਂ ਗਾਇਕੀ ਦਾ ਹੁਨਰ ਰੱਖਣ ਵਾਲੇ ਕਲਾਕਾਰਾਂ ਲਈ ਸੁਨਹਿਰੀ ਮੌਕਾ

'ਸੁਰੀਲੇ ਪੰਛੀ' ਸਿੰਗਿੰਗ ਰਿਆਲਟੀ ਸ਼ੋਅ ਦਾ ਪੋਸਟਰ ਕੀਤਾ ਰਿਲੀਜ਼

ਅਮਨਦੀਪ ਸਿੰਘ, ਅੰਮਿ੍ਤਸਰ : ਗਾਇਕੀ ਦਾ ਹੁਨਰ ਰੱਖਣ ਵਾਲੇ ਕਲਾਕਾਰਾਂ ਲਈ ਆਪਣਾ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ 'ਸੁਰੀਲੇ ਪੰਛੀ' ਸਿੰਗਿੰਗ ਰਿਆਲਟੀ ਸ਼ੋਅ ਰਾਹੀਂ ਮਿਲੇਗਾ। ਇਸ ਸਬੰਧੀ ਕੀਤੀ ਪ੍ਰਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਰੋਗਰਾਮ ਦੇ ਆਰਗੇਨਾਈਜਰ ਅਮਿਤਪਾਲ ਸਿੰਘ ਖਾਲਸਾ, ਦਿਬਜੋਤ ਕੌਰ ਅਤੇ ਹਰਮੀਤ ਸਲੂਜਾ ਨੇ ਦੱਸਿਆ ਕਿ ਅੰਮਿ੍ਤਸਰ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ 'ਸੁਰੀਲੇ ਪੰਛੀ' ਦੇ ਆਡੀਸ਼ਨ ਲਏ ਜਾ ਰਹੇ ਹਨ। ਇਸ ਦੌਰਾਨ 'ਸੁਰੀਲੇ ਪੰਛੀ' ਪ੍ਰਰੋਗਰਾਮ ਦਾ ਪੋਸਟਰ ਵੀ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ। ਇਹ ਪ੍ਰਰੋਗਰਾਮ ਪੰਜਆਬ-ਨਾਓ ਅਤੇ ਬੈਲੂਨਜ਼ ਐੱਨ ਰਿਬਨਜ਼ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਰਗੇਨਾਈਜਰ ਅਮਿਤਪਾਲ ਸਿੰਘ ਖਾਲਸਾ, ਦਿਬਜੋਤ ਕੌਰ ਅਤੇ ਹਰਮੀਤ ਸਲੂਜਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ 'ਸੁਰੀਲੇ ਪੰਛੀ' ਸਿੰਗਿੰਗ ਰਿਆਲਟੀ ਸ਼ੋਅ ਪ੍ਰਤੀਯੋਗਤਾ 'ਚ ਭਾਗ ਲੈਣ ਵਾਲਿਆਂ ਲਈ ਉਮਰ ਦੀਆਂ 3 ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ 'ਚ 6 ਤੋਂ 12, 13 ਤੋਂ 18 ਅਤੇ 19 ਤੋਂ 28 ਸਾਲ ਤਕ ਦੇ ਪ੍ਰਤੀਯੋਗੀ ਭਾਗ ਲੈ ਸਕਦੇ ਹਨ ਅਤੇ ਇਨ੍ਹਾਂ 'ਚੋਂ ਹਰ ਸ਼੍ਰੇਣੀ ਦੇ 10-10 ਫਾਈਨਲਿਸਟ ਚੁਣੇ ਜਾਣਗੇ। ਫਾਈਨਲਿਸਟਾਂ 'ਚੋਂ ਤਿੰਨੇ ਕੈਟਾਗਰੀ 'ਚੋਂ ਅੱਵਲ ਰਹਿ ਕੇ ਜੇਤੂ ਰਹਿਣ ਵਾਲਿਆਂ ਨੂੰ ਪ੍ਰਸਿੱਧ ਮਿਊਜਿਕ ਕੰਪਨੀ ਸ਼ੇਮਾਰੂ ਵੱਲੋਂ ਸੋਲੋ ਐਲਬਮ ਲਈ ਮੌਕਾ ਦਿੱਤਾ ਜਾਵੇਗਾ ਅਤੇ ਦੂਜੇ, ਤੀਜੇ ਸਥਾਨ ਤੇ ਰਹਿਣ ਵਾਲਿਆਂ ਨੂੰ ਉਪਹਾਰ ਦਿੱਤੇ ਜਾਣਗੇ। ਇਸ ਪ੍ਰਤੀਯੋਗਤਾ ਦੇ ਆਡੀਸਨਾਂ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦਾ ਸੈਮੀ-ਫਿਨਾਲੇ ਜਨਵਰੀ 2020 ਦੇ ਅਖੀਰ 'ਚ ਕਰਵਾਇਆ ਜਾਵੇਗਾ ਅਤੇ ਗਰੈਂਡ-ਫਿਨਾਲੇ ਫਰਵਰੀ 2020 'ਚ ਕਰਵਾਇਆ ਜਾਵੇਗਾ। ਇਸ ਮੌਕੇ ਅਦਾਕਾਰ ਅਰਵਿੰਦਰ ਭੱਟੀ, ਪੰਜਾਬੀ ਸਕਰੀਨ ਦਲਜੀਤ ਅਰੋੜਾ, ਸਤਨਾਮ ਸਿੰਘ ਆਹਲੂਵਾਲੀਆ ਕਲਕੱਤਾ, ਅਰਵਿੰਦਰ ਸਿੰਘ ਚਮਕ ਆਨਰੇਰੀ ਸੈਕਟਰੀ ਆਰਟ ਗੈਲਰੀ, ਲੁਵਿਕਾ ਨਈਅਰ ਵੁਮੈਨ ਇੰਪਾਵਰਮੈਂਟ ਸੁਸਾਇਟੀ ਤੋਂ ਲੁਵਿਕਾ ਨਈਅਰ, ਗਾਇਕ ਪ੍ਰਥਮ ਮਲਹੋਤਰਾ, ਮਨਪ੍ਰਰੀਤ ਸਿੰਘ ਜੱਸੀ, ਸਟਰੌਂਗ ਬੇਸਿਕ ਇੰਸਟੀਟਿਊਟ ਦੇ ਪਿ੍ਰੰਸੀਪਲ ਰਾਹਤ ਅਰੋੜਾ, ਬੈਲੂਨਜ਼ ਐੱਨ ਰਿਬਨਜ਼ ਤੋਂ ਹਰਪ੍ਰਰੀਤ ਸਿੰਘ, ਵਿਕਾਸ ਅਰੋੜਾ, ਸਮੀਰ ਆਦਿ ਮੌਜੂਦ ਸਨ।

ਸ਼ੇਮਾਰੂ ਕਰੇਗੀ ਜੇਤੂਆਂ ਦੀ ਐਲਬਮ ਲਾਂਚ

ਆਰਗੇਨਾਈਜਰ ਅੰਮਿ੍ਤਪਾਲ ਸਿੰਘ ਖਾਲਸਾ, ਦਿਬਜੋਤ ਕੌਰ ਅਤੇ ਹਰਮੀਤ ਸਲੂਜਾ ਨੇ ਦੱਸਿਆ ਕਿ ਤਿੰਨਾਂ ਕੈਟਾਗਰੀਆਂ 'ਚੋਂ ਅੱਵਲ ਰਹਿ ਕੇ ਜੇਤੂ ਬਣਨ ਵਾਲਿਆਂ ਲਈ ਪ੍ਰਸਿੱਧ ਮਿਊਜ਼ਿਕ ਕੰਪਨੀ ਸ਼ੇਮਾਰੂ ਵੱਲੋਂ ਸੋਲੋ ਐਲਬਮ ਲਾਂਚ ਕਰਕੇ ਰਿਲੀਜ਼ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੰਮਿ੍ਤਸਰ ਦੇ ਉਭਰਦੇ ਹੋਏ ਗਾਇਕਾਂ ਲਈ ਸੁਨਹਿਰੀ ਮੌਕਾ ਹੈ ਜੋ ਕਿ ਆਪਣੀ ਗਾਉੁਣ ਦੀ ਕਲਾ ਨੂੰ ਜੱਗ ਜਾਹਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਰੋਗਰਾਮ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਲਈ ਸ਼ਨਿਚਰਵਾਰ ਅਤੇ ਐਵਤਾਰ ਟਿ੍ਲੀਅਮ ਮਾਲ ਵਿਚ ਬਿਗ ਬਜਾਰ ਦੇ ਬਾਹਰ ਕਾਊਂਟਰ ਲਗਾਇਆ ਜਾਂਦਾ ਹੈ, ਜਿਥੇ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ ਅਤੇ ਆਨਲਾਈਨ ਵੀ ਰਜਿਸ਼ਟਰੇਸ਼ਨ ਕੀਤੀ ਜਾ ਸਕਦੀ ਹੈ।