ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨੇ ਵਿਕਰਾਲ ਰੂਪ ਦਿਖਾ ਦਿੱਤਾ ਹੈ। ਵੀਰਵਾਰ ਨੂੰ ਅੰਮਿ੍ਤਸਰ ਵਿਚ ਕੋਰੋਨਾ ਪੀੜਤ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 87 ਨਵੇਂ ਮਰੀਜ ਰਿਪੋਰਟ ਹੋਏ ਹਨ। ਨਵੰਬਰ ਮਹੀਨੇ ਵਿਚ ਇਹ ਪਹਿਲੀ ਵਾਰ ਹੈ ਕਿ ਇਕ ਦਿਨ ਵਿਚ ਏਨੇ ਮਰੀਜ ਰਿਪੋਰਟ ਹੋਏ ਅਤੇ ਇੰਨੀਆਂ ਮੌਤਾਂ ਹੋਈਆਂ। ਇਹ ਸਿੱਧੇ-ਸਿੱਧੇ ਕੋਰੋਨਾ ਵਾਇਰਸ ਦੇ ਦੂਜੇ ਲਹਿਰ ਵਿਚ ਜਾਣ ਦੇ ਸੰਕੇਤ ਹਨ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਸੱਤ ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 4 ਅਕਤੂਬਰ ਨੂੰ 89 ਕੇਸ ਰਿਪੋਰਟ ਹੋਏ ਸਨ। 7 ਅਕਤੂਬਰ ਨੂੰ 103 ਕੇਸ ਰਿਪੋਰਟ ਹੋਏ ਸਨ। ਤਕਰੀਬਨ ਡੇਢ ਮਹੀਨੇ ਬਾਅਦ ਕੋਰੋਨਾ ਨੇ ਫਿਰ ਤੋਂ ਰਫ਼ਤਾਰ ਫੜੀ ਹੈ। ਵੀਰਵਾਰ ਨੂੰ ਰਿਪੋਰਟ ਹੋਏ 87 ਮਰੀਜਾਂ ਵਿਚ 57 ਕਮਿਊਨਿਟੀ ਤੋਂ ਹਨ, ਜਦੋਂ ਕਿ 30 ਸੰਪਰਕ ਤੋਂ। ਹੁਣ ਅੰਮਿ੍ਤਸਰ ਵਿਚ ਕੁੱਲ ਪੀੜਤਾਂ ਦੀ ਗਿਣਤੀ 12895 ਜਾ ਪਹੁੰਚੀ ਹੈ। ਇਨ੍ਹਾਂ ਵਿਚੋਂ 11750 ਤੰਦਰੁਸਤ ਹੋਏ ਹਨ, ਜਦੋਂ ਕਿ 657 ਐਕਟਿਵ ਕੇਸ ਹਨ। ਕੋਰੋਨਾ ਪੀੜਤ 488 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਕੋਰੋਨਾ ਦੀ ਦੂਜੀ ਲਹਿਰ ਨੂੰ ਚੁਣੌਤੀ ਮੰਨ ਰਿਹਾ ਹੈ, ਪਰ ਲੋਕ ਹਨ ਕਿ ਮਾਸਕ ਉਤਾਰ ਕੇ ਬੇਪ੍ਰਵਾਹ ਘੁੰਮ ਰਹੇ ਹਨ।