ਸ਼ਿਵ ਕੁਮਾਰ, ਚੋਗਾਵਾਂ : ਕੁਪੋਸ਼ਣ ਦੇ ਖਾਤਮੇ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਟਪਿਆਲਾ ਵਿਖੇ ਪਿ੍ਰੰਸੀਪਲ ਪਰਮਿੰਦਰ ਜੀਤ ਕੌਰ ਅਤੇ ਵਾਈਸ ਪਿ੍ਰੰਸੀਪਲ ਕਾਬਲ ਸਿੰਘ ਦੇ ਸਹਿਯੋਗ ਨਾਲ ਸਾਇੰਸ ਅਧਿਆਪਕਾ ਕਮਲਜੀਤ ਕੌਰ ਨੇ ਰਾਸ਼ਟਰੀ ਪੋਸ਼ਣ ਅਭਿਆਨ ਬਾਰੇ ਸਕੂਲੀ ਬੱਚੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਹ ਅਭਿਆਨ 30 ਨਵੰਬਰ 2017 ਵਿਚ ਕੇਂਦਰੀ ਮੰਤਰੀ ਮੰਡਲ ਵੱਲੋਂ ਸਵੀਕਾਰ ਕੀਤਾ ਗਿਆ ਅਤੇ 8 ਮਾਰਚ 2018 ਵਿਚ ਮਹਿਲਾ ਦਿਵਸ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ਦੇ ਜੁੰਝਨੂੰ ਇਲਾਕੇ ਤੋਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦਾ ਮੁੱਖ ਮਕਸਦ ਭਾਰਤ ਵਿਚੋਂ ਬੱਚਿਆਂ ਨੂੰ ਕੁਪੋਸ਼ਣ ਦੀ ਸਮੱਸਿਆ ਅਤੇ ਕੁਪੋਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਖਾਣ ਲਈ ਪ੍ਰਰੇਰਿਆ ਗਿਆ ਅਤੇ ਨਾਲ ਹੀ ਜ਼ੰਕ ਫੂਡ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਦੇ ਰੂਪ ਮਨਾਉਣ ਦੇ ਏਜੰਡੇ ਵੀ ਦੱਸੇ ਗਏ।

ਫੋਟੋ-62-63