ਸਰਬਜੀਤ ਸਿੰਘ ਖਾਲਸਾ ਅਜਨਾਲਾ : ਕਰੀਬ ਚਾਰ ਸਾਢੇ ਚਾਰ ਘੰਟੇ ਚੱਲੀ ਪੁਲਿਸ ਦੀ ਰੇਡ 'ਚ ਗਿਆਰਾਂ ਲੋਕ ਅਤੇ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉੱਥੇ ਹੀ ਇਕ ਪਸ਼ੂਆਂ ਵਾਲੀ ਵਿਹਲੀ ਅੰਦਰ ਕਿਆਰੀ ਵਿਚ ਕੀਤੀ ਹੋਈ ਅਫ਼ੀਮ ਦੀ ਖੇਤੀ ਮਿਲੀ ਜਿਸ ਨੂੰ ਜਿਸ ਦੇ ਬੂਟਿਆਂ ਨੂੰ ਕਬਜ਼ੇ 'ਚ ਲੈ ਲਿਆ ਗਿਆ ।

ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਅੱਜ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਪਿੰਡ ਵਿਚ ਰੇਡ ਕੀਤੀ ਜਿੱਥੇ ਪੁਲਿਸ ਵੱਲੋਂ ਵੱਡੀ ਮਾਤਰਾ ਵਿਚ ਲਾਹਣ ਨਾਜਾਇਜ਼ ਸ਼ਰਾਬ ਚਾਲੂ ਭੱਠੀਆਂ ਡਰੰਮ ਅਤੇ ਗਿਆਰਾਂ ਲੋਕਾਂ ਨੂੰ ਕਾਬੂ ਕੀਤਾ ਹੈ । ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਕਿਹਾ ਕਿ ਜ਼ੀਰੋ ਟਾਲਰੈਂਸ ਦੀ ਨੀਤੀ ਬਣਾਉਂਦੇ ਹੋਏ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਦਿਹਾਤੀ ਪੁਲਿਸ ਵਲੋਂ ਵੱਡੇ ਪੱਧਰ ਤੇ ਰੇਡ ਕੀਤੀ ਗਈ ਹੈ ਜਿੱਥੋਂ ਕੁੱਲ ਗਿਆਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਨੌੰ ਮਰਦ ਅਤੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ 58 ਹਜਾਰ 200 ਕਿਲੋਗ੍ਰਾਮ ਲਾਹਣ, 615 ਬੋਤਲਾਂ ਚ ਕਰੀਬ 46100 ਮਿਲੀ ਲਿਟਰ ਦੇਸੀ ਸ਼ਰਾਬ, 9 ਚਾਲੂ ਪੱਠਿਆ,6 ਗੈਸ ਸਿਲੰਡਰ, ਅਫੀਮ ਦੇ ਬੂਟੇ ਬਰਾਮਦ ਕੀਤੇ ਗਏ।

Posted By: Tejinder Thind