ਫੋਟੋ ਨੰਬਰ-28 ਵਲੋਂ 31

ਕੁੱਟਮਾਰ ਕਰਨ ਵਾਲੀ ਵਾਈਰਲ ਹੋਈ ਵੀਡੀਓ।

ਨੌਜਵਾਨ ਨਾਲ ਕੁੱਟਮਾਰ ਕਰਨ ਵਾਲਾ ਪਿਸਤੌਲ ਨਾਲ।

ਮੁਲਜ਼ਮਾਂ ਨੇ ਦਸ ਮਿੰਟ ਤਕ ਅਕਾਸ਼ ਨੂੰ ਭਜਾ-ਭਜਾ ਕੇ ਕੁੱਟਿਆ

ਵੀਡੀਓ ਵਾਇਰਲ ਹੋਣ 'ਤੇ ਵੀ ਨਹੀਂ ਜਾਗੀ ਪੁਲਿਸ

ਮੋਹਕਮਪੁਰਾ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਤਾਂ ਪੀੜਤ ਪਰਿਵਾਰ ਹੋਇਆ ਪੁਲਿਸ ਕਮਿਸ਼ਰਨਰ ਦੇ ਦਰਬਾਰ 'ਚ ਪੇਸ਼

ਜੇਐੱਨਐੱਨ, ਅੰਮਿ੍ਤਸਰ : ਅੰਮਿ੍ਤਸਰ ਪੁਲਿਸ ਕਮਿਸ਼ਰਨਰੇਟ ਦੇ ਇਕ ਥਾਣੇ 'ਚ ਤੈਨਾਤ ਪੁਲਿਸ ਮੁਲਾਜ਼ਮ ਦੇ ਬੇਟੇ ਨੇ ਮੋਹਕਮਪੁਰਾ ਥਾਣੇ ਅਧੀਨ ਪੈਂਦੇ ਇਲਾਕਾ ਕਿ੍ਸ਼ਣਾ ਨਗਰ ਬਾਜ਼ਾਰ 'ਚ ਕੁੱਝ ਦਿਨ ਪਹਿਲਾਂ ਆਪਣੇ ਸਾਥੀਆਂ ਸਣੇ ਗੁੰਡਾਗਰਦੀ ਕੀਤੀ। ਮੁਲਜ਼ਮਾਂ ਨੇ ਜੋੜਾ ਫਾਟਕ ਕੋਲ ਰਹਿਣ ਵਾਲੇ ਅਕਾਸ਼ ਨੂੰ ਬੁਰੀ ਤਰ੍ਹਾਂ ਨਾਲ ਭਜਾ-ਭਜਾ ਕੇ ਕੁੱਟਿਆ। ਜਦੋਂ ਤਕ ਮੁਲਜ਼ਮਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਉਹ ਉਸ ਨੂੰ ਕੁੱਟਦੇ ਰਹੇ ਅਤੇ ਵੀਡੀਓ ਵੀ ਬਣਾਉਂਦੇ ਰਹੇ। ਬਾਅਦ 'ਚ ਪੁਲਿਸ ਮੁਲਾਜ਼ਮਾਂ ਦੇ ਬੇਟੇ ਨੇ ਅਕਾਸ਼ ਦੀ ਮਾਰ ਕੁਟਾਈ ਵਾਲੀ ਵੀਡੀਓ ਵਾਇਰਲ ਕਰ ਦਿੱਤੀ। ਵਾਰ-ਵਾਰ ਪੁਲਿਸ ਕੋਲ ਇਨਸਾਫ਼ ਮੰਗੇ ਜਾਣ ਵਾਲੇ ਪੀੜਤਾਂ ਦੀ ਇਕ ਨਹੀਂ ਸੁਣੀ ਗਈ। ਇਸ ਮਗਰੋਂ ਵੀ ਪੁਲਿਸ ਮੁਲਾਜ਼ਮ ਦੇ ਬੇਟੇ ਨੇ ਉਸਨੂੰ ਧਮਕਾਉਣਾ ਜਾਰੀ ਰੱਖਿਆ। ਅੰਤ ਅਕਾਸ਼ ਆਪਣੀ ਮਾਂ ਸੀਮਾ ਨਾਲ ਪੁਲਿਸ ਕਮਿਸ਼ਰਨਰ ਸੁਖਚੈਨ ਸਿੰਘ ਗਿੱਲ ਦੇ ਦਰਬਾਰ 'ਚ ਇਨਸਾਫ ਲਈ ਪਹੁੰਚ ਗਿਆ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ।

ਸੀਪੀ ਸੁਖਚੈਨ ਸਿੰਘ ਗਿੱਲ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੋਹਕਮਪੁਰਾ ਥਾਣਾ ਮੁਖੀ ਜਗਜੀਤ ਸਿੰਘ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਸੀਪੀ ਦਾ ਆਦੇਸ਼ ਮਿਲਦੇ ਹੀ ਇੰਸਪੈਕਟਰ ਜਗਜੀਤ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਕੁੱਟਮਾਰ ਦੀ ਸੀਸੀਟੀਵੀ ਵੀਡੀਓ ਵੀ ਕਢਵਾ ਲਈ ਹੈ।

ਜੋੜਾ ਫਾਟਕ ਵਾਸੀ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਰਾਮ ਅਵਤਾਰ ਨੂੰ ਪੈਰਾਲਾਇਜ਼ ਦਾ ਅਟੈਕ ਹੈ ਅਤੇ ਉਹ ਬੈੱਡ ਰੈਸਟ 'ਤੇ ਹੀ ਹਨ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ। ਉਹ ਆਪਣੀ ਮਾਂ ਸੀਮਾ, ਛੋਟੀ ਭੈਣ ਦੇ ਨਾਲ ਮਿਹਨਤ ਮਜ਼ਦੂਰੀ ਕਰ ਪਰਿਵਾਰ ਚਲਾ ਰਿਹਾ ਹੈ। ਕੁੱਝ ਸਮਾਂ ਪਹਿਲਾਂ ਉਸ ਦੀ ਇਕ ਪੁਲਿਸ ਮੁਲਾਜ਼ਮ ਦੇ ਬੇਟੇ ਨਾਲ ਦੋਸਤੀ ਹੋ ਗਈ ਸੀ। ਕਿਸੇ ਗੱਲ ਨੂੰ ਲੈ ਕੇ ਉਹ ਉਸ ਤੋਂ ਰੰਜਿਸ਼ ਰੱਖਣ ਲੱਗਾ। ਕੁੱਝ ਦਿਨ ਪਹਿਲਾਂ ਉਹ ਆਪਣਾ ਮੋਬਾਈਲ ਰਿਚਾਰਜ ਕਰਵਾਉਣ ਲਈ ਕਿ੍ਸ਼ਨਾ ਨਗਰ ਬਾਜ਼ਾਰ 'ਚ ਗਿਆ ਸੀ। ਉੱਥੇ ਪੁਲਿਸ ਮੁਲਾਜ਼ਮ ਦਾ ਪੁੱਤਰ ਆਪਣੇ 10-12 ਸਾਥੀਆਂ ਨਾਲ ਪਹੁੰਚ ਗਿਆ। ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਭਜਾ-ਭਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਅਕਾਸ਼ ਨੇ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮ ਦੇ ਬੇਟੇ ਅਤੇ ਉਸਦੇ ਸਾਥੀਆਂ ਨੇ ਭਰੇ ਬਾਜ਼ਾਰ ਉਸ ਦੀ ਚੱਪਲਾਂ ਦੇ ਨਾਲ ਕੁੱਟਮਾਰ ਕੀਤੀ। ਬਾਜ਼ਾਰ 'ਚ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਉਸਨੂੰ ਛੁਡਾ ਸਕੇ। ਆਪਣੀ ਤਸੱਲੀ ਕਰਨ ਮਗਰੋਂ ਸਾਰੇ ਹਮਲਾਵਰ ਫ਼ਰਾਰ ਹੋ ਗਏ। ਉਹ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਗਿਆ ਸੀ ਪਰ ਉਸ ਦੀ ਇਕ ਨਹੀਂ ਸੁਣੀ ਗਈ। ਅਕਾਸ਼ ਨੇ ਦੱਸਿਆ ਕਿ ਇਸ ਮਗਰੋਂ ਵੀ ਪੁਲਿਸ ਮੁਲਾਜ਼ਮ ਅਤੇ ਉਸਦੇ ਸਾਥੀਆਂ ਦਾ ਗੁੱਸਾ ਉਸ ਉੱਤੇ ਜਾਰੀ ਹੈ। ਉਹ ਦਿਨ 'ਚ ਦੋ-ਤਿੰਨ ਵਾਰ ਆਪਣੇ ਬੁਲਟ ਦੇ ਪਟਾਖੇ ਮਾਰਦਾ ਹੋਇਆ ਗਲੀ 'ਚੋਂ ਨਿਕਲਦਾ ਹੈ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਪਿਸਟਲ ਰੱਖਣ ਦਾ ਸ਼ੌਕੀਨ ਹੈ ਪੁਲਿਸ ਮੁਲਾਜ਼ਮ ਦਾ ਪੁੱਤਰ

ਅਕਾਸ਼ ਨੇ ਪੁਲਿਸ ਮੁਲਾਜ਼ਮ ਦੇ ਬੇਟੇ ਦੋ ਵੀਡੀਓ ਵਿਖਾਈ ਹੈ। ਸਪੱਸ਼ਟ ਹੈ ਕਿ ਮੁਲਜ਼ਮ ਹਥਿਆਰ ਰੱਖਣ ਦਾ ਸ਼ੌਕੀਨ ਹੈ। ਮੁਲਜ਼ਮ ਨੇ ਪਿਸਟਲ ਫੜ ਕੇ ਟਿਕਟਾਕ ਵੀ ਬਣਾਈ ਹੈ। ਫਿਰ ਪਟਾਖੇ ਮਾਰਨੇ ਵਾਲੇ ਬੁਲਟ ਦੇ ਅੱਗੇ ਅਤੇ ਪਿਸਤੌਲ ਹੱਥ 'ਚ ਫੜਕੇ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਵੀ ਕੀਤੀ। ਦੋਸ਼ ਹੈ ਕਿ ਪਿਸਟਲ ਮੁਲਜ਼ਮ ਦੇ ਪੁਲਿਸ ਮੁਲਾਜ਼ਮ ਪਿਤਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਪਿਤਾ ਦੇ ਨਾਲ-ਨਾਲ ਭੂਆ ਅਤੇ ਭੈਣ ਵੀ ਪੁਲਿਸ ਵਿਭਾਗ 'ਚ ਤੈਨਾਤ ਹਨ।

ਦੋਵਾਂ ਪੱਖਾਂ ਨੂੰ ਬੁਲਾਇਆ ਹੈ ਥਾਣੇ : ਪੁਲਿਸ

ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਪੱਖਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਸ਼ੀ ਪਾਏ ਜਾਣ ਵਾਲੇ ਪੱਖ ਉੱਤੇ ਐੱਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ।