ਜਸਪਾਲ ਸ਼ਰਮਾ/ਜੰਡਿਆਲਾ ਗੁਰੂ

ਸ਼ੋਮਣੀ ਪੰਜਾਬੀ ਸਾਹਿਤ ਸਭਾ, ਜੰਡਿਆਲਾ ਗੁਰੂ ਦੇ ਪ੍ਧਾਨ ਤਰਲੋਕ ਸਿੰਘ ਦੀਵਾਨਾ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਫਰਵਰੀ ਨੂੰ ਸ਼ਾਮੀਂ 4 ਵਜੇ ਸ਼ਮਸ਼ਾਨਘਾਟ ਜੰਡਿਆਲਾ ਗੁਰੂ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਦੀਪ ਦਵਿੰਦਰ ਸਿੰਘ, ਉੱਘੇ ਸ਼ਾਇਰ ਦੇਵ ਦਰਦ, ਤਰਨਤਾਰਨ ਸਾਹਿਤ ਸਭਾ ਤੋਂ ਜਸਵਿੰਦਰ ਸਿੰਘ ਿਢੱਲੋਂ, ਮੱਖਣ ਭੈਣੀ ਵਾਲਾ, ਸੁਰਿੰਦਰ ਸਿੰਘ ਚੋਹਕਾ, ਕੁਲਦੀਪ ਸਿੰਘ ਦਰਾਜਕੇ, ਸ਼ਿੰਦਾ ਲਾਹੌਰੀਆ, ਚੰਨਾ ਰਾਣੇ ਵਾਲੀਆ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।