ਬੱਲੂ ਮਹਿਤਾ, ਪੱਟੀ

ਵਾਤਾਵਰਨ ਦੀ ਸ਼ੁੱਧਤਾ ਲਈ ਅਨਾਜ ਮੰਡੀ ਪੱਟੀ ਵਿਖੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਾਏ ਗਏ। ਇਸ ਮੌਕੇ ਵਾਤਾਵਰਨ ਪ੍ਰਰੇਮੀਆਂ ਨੇ ਕਿਹਾ ਕਿ ਅਜੋਕੇ ਦੌਰ ਵਿਚ ਆਲਮੀ ਤਪਸ਼ ਦੇ ਮਸਲੇ ਕਾਰਨ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਿਗੜ ਰਿਹਾ ਹੈ। ਜਿਸ ਦੀ ਸਾਂਭ ਸੰਭਾਲ ਕਰਨ ਲਈ ਹਰ ਇਨਸਾਨ ਨੂੰ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਹੀ ਵਾਤਾਵਰਨ, ਸ਼ੁੱਧ ਹਵਾ ਮਿਲ ਸਕੇ ਅਤੇ ਧਰਤੀ ਦਾ ਤਾਪਮਾਨ ਦਰੁਸਤ ਬਣਿਆ ਰਹੇ। ਇਸ ਮੌਕੇ ਅਮਰ ਸਿੰਘ ਦੱੁਬਲੀ, ਸੁਖਜਿੰਦਰ ਸਿੰਘ ਸੁੱਖ, ਜਵਾਹਰ ਸਿੰਘ ਚੀਮਾ, ਜਪਜੀਤ ਸਿੰਘ ਚੀਮਾ, ਰਵਿੰਦਰ ਸਿੰਘ ਬਾਠ, ਮੁਨੀਮ ਗਗਨ ਅਤੇ ਪੱਲੇਦਾਰ ਆਦਿ ਹਾਜਰ ਸਨ।