ਬਾਊ/ਸਿਮਰਤਪਾਲ, ਅਜਨਾਲਾ : ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਬੀੜ ਸੁਸਾਇਟੀ ਅੰਮਿ੍ਤਸਰ ਵੱਲੋਂ ਸਵਰਗੀ ਮਾਤਾ ਸਵਰਨ ਕੌਰ ਦੀ ਯਾਦ ਵਿਚ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸ਼ੁੱਧ ਬਣਾਉਣ ਲਈ 13 ਕਿਸਮਾਂ ਦੇ 200 ਬੂਟੇ ਵੰਡੇ ਗਏ। ਵਾਤਾਵਰਨ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਯਤਨਸ਼ੀਲ ਬੀੜ ਸੁਸਾਇਟੀ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਬੀੜ ਸੁਸਾਇਟੀ ਦੇ ਅਹੁਦੇਦਾਰ ਕੰਵਰਦੀਪ ਸਿੰਘ ਅਤੇ ਦਵਿੰਦਰ ਕੌਰ ਨੇ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਬੀੜ ਸੁਸਾਇਟੀ ਵੱਲੋਂ ਬੂਟੇ ਦੇਣ ਦਾ ਮਕਸਦ ਵਾਤਾਵਰਨ ਪ੍ਰਤੀ ਪਿਆਰ ਤੇ ਜਾਗਰੂਕਤਾ ਪੈਦਾ ਕਰਨਾ ਹੈ।

ਇਸ ਮੌਕੇ ਹਰਦੀਪ ਸਿੰਘ, ਅਰਸ਼ਦੀਪ ਸਿੰਘ, ਸਰਗੁਨਦੀਪ ਸਿੰਘ, ਜਗਦੀਪ ਸਿੰਘ ਅਤੇ ਗੁਰਪ੍ਰਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ-20