ਗਗਨਦੀਪ ਸਿੰਘ ਬੇਦੀ : ਅੰਮਿ੍ਤਸਰ :

ਪੰਜਾਬ ਦੇ ਸਮੂਹ ਨੇਤਰਹੀਨਾਂ ਵਲੋਂ ਸਮਾਜ ਭਲਾਈ ਵਿਭਾਗ ਸੈਕਟਰ 34-ਏ, ਚੰਡੀਗੜ੍ਹ ਸੀਐੱਮ ਹਾਊਸ ਪੰਜਾਬ ਤੱਕ ਅਤੇ ਡਾਇਰੈਕਟਰ ਹੈਲਥ ਵੱਲ 20 ਫਰਵਰੀ ਨੂੰ ਸਵੇਰੇ 9 ਵਜੇ ਇਕ ਵਿਸ਼ਾਲ ਰੈਲੀ ਕੱਢੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਬਲਾਇੰਡ ਪਰਸਨ ਐਸੋਸੀਏਸ਼ਨ ਦੇ ਪ੍ਧਾਨ ਸੁਨੀਲ ਕੁਮਾਰ ਨੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਪੀਏ ਵੱਲੋਂ ਆਪਣੀਆਂ ਸਾਰੀਆਂ ਮੰਗਾਂ ਪ੍ਤੀ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ, ਰਾਜਪਾਲ ਪੰਜਾਬ ਅਤੇ ਸਮਾਜਿਕ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਈ ਮੇਲ ਰਾਹੀਂ ਇਕ ਮੰਗ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਦੇ ਕਿਸੇ ਵੀ ਮਹਿਕਮੇ ਵਲੋਂ ਨੇਤਰਹੀਣਾਂ ਦੀ ਭਰਤੀ ਦਾ ਬੈਕਲੋਗ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਵਿਭਾਗ ਨੇ ਮਾਨਯੋਗ ਹਾਈਕੋਰਟ ਪੰਜਾਬ ਅਤੇ ਅਤੇ ਹਰਿਆਣਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਿਸੇ ਵੀ ਨੇਤਰਹੀਣ ਕਰਮਚਾਰੀ ਦੀ ਤਰੱਕੀ ਕੀਤੀ ਹੈ। ਉਨ੍ਹਾਂ ਬੀਪੀਏ ਦੀਆਂ ਮੰਗਾਂ ਸਬੰਧੀ ਹਰੇਕ ਵਿਭਾਗ ਦੇ ਪਿ੍ੰਸੀਪਲ ਸਕੱਤਰ, ਚੇਅਰਮੈਨ, ਵਿਭਾਗੀ ਮੁਖੀਆਂ ਨੁੰ ਸਖ਼ਤੀ ਨਾਲ ਪੇਸ਼ ਆ ਕੇ ਨੇਤਰਹੀਨਾਂ ਦਾ ਬਣਦਾ ਬੈਕਲੋਗ ਪੂਰਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਬੀਪੀਏ ਵੱਲੋਂ ਪੰਜਾਬ ਸਰਕਾਰ ਤੋਂ ਨੇਤਰਹੀਣਾਂ ਦੇ ਬਹੁਪੱਖੀ ਵਿਕਾਸ ਸਬੰਧੀ ਮੰਗ ਪੱਤਰ ਦੇ ਸਬੰਧ ਵਿਚ ਇਕ ਬੈਠਕ ਵਿੱਚ ਬੇਨਤੀ ਕੀਤੀ ਗਈ ਸੀ। ਦੂਜਾ ਮਾਮਲਾ ਸਿਹਤ ਵਿਭਾਗ ਦੇ ਗਰੁੱਪ-ਡੀ ਦਿਵਯਾਂਗ (ਨੇਤਰਹੀਨ) ਕਰਮਚਾਰੀਆਂ ਦੀ ਪੱਦ ਉਨਤੀ ਦਾ ਹੈ। ਸਿਹਤ ਵਿਭਾਗ ਨੇ ਗਰੁੱਪ-ਡੀ ਦੇ 13 ਕਰਮਚਾਰੀਆਂ ਨੂੰ 17 ਜਨਵਰੀ 2019 ਨੂੰ ਗਰੁਪ-ਡੀ ਤੋਂ ਗਰੁੱਪ-ਸੀ(ਕਲਰਕ) ਪਦ ਉਨਤ ਨਹੀਂ ਕੀਤਾ। ਉਨ੍ਹਾਂ ਮੀਡੀਏ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੀਪੀਏ ਵਲੋਂ ਬੈਠਕ ਬੁਲਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਐਸੋਸੀਏਸ਼ਨ ਦੀ ਮੰਗ ਨੂੰ ਨਜ਼ਰਅੰਦਾਜ ਕੀਤਾ ਗਿਆ ਤਾਂ 20 ਫਰਵਰੀ ਨੂੰ ਐਸੋਸੀਏਸ਼ਨ ਵੱਲੋਂ 12 ਰਾਜਾਂ ਦੇ ਨੇਹਤਰਹੀਣਾ ਨੂੰ ਨਾਲ ਲੈ ਕੇ ਇਕ ਵਿਸ਼ਾਲ ਰੈਲੀ ਕੱਢੀ ਜਾਵੇਗੀ ਤੇ ਲੋੜ ਪੈਣ ਤੇ ਭੁੱਖ ਹੜਤਾਲ ਵੀ ਰੱਖੀ ਜਾਵੇਗੀ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਸ਼ਾਸਨ ਹੋਣਗੇ।