ਜੇਐੱਨਐੱਨ, ਅੰਮਿ੍ਤਸਰ : ਪੈਸਿਆਂ ਲਈ ਲਗਾਤਾਰ ਪ੍ਰਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਕਾਰਨ ਮਾਨਸਿਕ ਤਣਾਅ ਝੱਲ ਰਹੇ 60 ਸਾਲ ਦੇ ਵਿਅਕਤੀ ਗੁਰਮੁਖ ਸਿੰਘ ਵਾਸੀ ਪ੍ਰਤਾਪ ਨਗਰ ਨੇ ਜਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਗੁਰਮੁਖ ਸਿੰਘ ਨੇ ਜਹਿਰੀਲਾ ਪਰਦਾਥ ਨਿਗਲ ਲਿਆ ਅਤੇ ਟਾਊਨ ਹਾਲ ਕੋਲ ਆ ਗਏ। ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਆਸਪਾਸ ਦੇ ਲੋਕਾਂ ਨੇ ਤੁਰੰਤ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਨੇ ਆ ਕੇ ਗੁਰਮੁਖ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਗੁਰਮੁਖ ਸਿੰਘ ਦੀ ਜੇਬ ਤੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ। ਜਿਸ 'ਚ ਉਨ੍ਹਾਂ ਤਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਬਿਕਰਮਜੀਤ ਸਿੰਘ, ਸ਼ਸ਼ਪਾਲ ਸਿੰਘ ਦਾ ਨਾਂ ਲਿਖਿਆ। ਇਨ੍ਹਾਂ ਸਾਰਿਆਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਸ਼ਿਕਾਇਤ 'ਚ ਗੁਰਮੁਖ ਸਿੰਘ ਦੇ ਬੇਟੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਪਿਤਾ ਨੇ ਮੁਲਜ਼ਮਾਂ ਨਾਲ ਮਿਲ ਕੇ ਇਕ ਪ੍ਰਰਾਪਰਟੀ ਦਾ ਐਗਰੀਮੈਂਟ ਕੀਤਾ ਸੀ। ਜਿਸ ਦੀ ਰਜਿਸਟਰੀ ਪਿਤਾ ਅਤੇ ਮੁਲਜ਼ਮ ਸ਼ਸ਼ਪਾਲ ਸਿੰਘ ਦੇ ਨਾਂ 'ਤੇ ਸਹਿਮਤੀ ਨਾਲ ਕਰ ਦਿੱਤੀ ਗਈ। ਪਰ ਥੋੜ੍ਹਾ ਸਮਾਂ ਬੀਤਣ 'ਤੇ ਸ਼ਸ਼ਪਾਲ ਸਿੰਘ ਸਮੇਤ ਸਾਰੇ ਮੁਲਜ਼ਮ ਕਹਿਣ ਲੱਗੇ ਕਿ ਉਨ੍ਹਾਂ ਨੂੰ ਪੈਸਾ ਵਾਪਸ ਚਾਹੀਦਾ ਹੈ। ਇਸ 'ਤੇ ਤੈਅ ਹੋਇਆ ਕਿ ਪ੍ਰਰਾਪਰਟੀ 'ਚ ਦੁਕਾਨਾਂ ਵੇਚ ਕੇ ਸਾਰੇ ਪੈਸੇ ਵਾਪਸ ਦੇ ਦਿੱਤੇ ਜਾਣਗੇ ਪਰ ਮੁਲਜਮ ਲਗਾਤਾਰ ਪੈਸੇ ਦੇਣ ਲਈ ਤੰਗ ਕਰ ਰਹੇ ਸਨ ਅਤੇ ਝੂਠੇ ਕੇਸ 'ਚ ਫਸਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਇਸ ਕਾਰਨ ਉਸ ਦੇ ਪਿਤਾ ਕਾਫ਼ੀ ਜ਼ਿਆਦਾ ਮਾਨਸਿਕ ਤਣਾਅ ਝੱਲ ਰਹੇ ਸਨ ਅਤੇ ਜਹਿਰੀਲਾ ਪਦਾਰਥ ਨਿਗਲ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਿੰਦਰ ਕੁਮਾਰ ਨੇ ਕਿਹਾ ਕਿ ਮੁਲਜਮ ਫ਼ਰਾਰ ਹਨ। ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।