ਰਾਜਨ ਮਹਿਰਾ, ਅੰਮਿ੍ਤਸਰ

ਬੀਤੇ ਦਿਨੀ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਹੋਈ ਬੇਅਦਬੀ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਸ਼੍ਰੀ ਸਨਾਤਨ ਮਹਾਸਭਾ ਤੇ ਹਿੰਦੂ ਸੰਗਠਨਾਂ ਵਲੋਂ ਸ਼੍ਰੀ ਦੁਰਗਿਆਣਾ ਮੰਦਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੀ ਸਨਾਤਨ ਸਭਾ ਪ੍ਰਧਾਨ ਤੇ ਭਾਜਪਾ ਨੇਤਾ ਵਿਪਨ ਨਈਅਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਵਿਪਨ ਨਈਅਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਜੇਕਰ ਜਲਦ ਤੋਂ ਜਲਦ ਇਸ ਮਾਮਲੇ ਵਿਚ ਮੁਖ ਦੋਸ਼ੀ ਨਾ ਫੜੇ ਗਏ ਤਾਂ ਜਲਦ ਹੀ ਹਿੰਦੂ ਸੰਗਠਨਾਂ ਵਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ। ਵਿਪਨ ਨਈਅਰ, ਸੋਨੀ ਅਜਨਾਲਾ, ਰਮਨ ਪੰਡਿਤ, ਨਵੀਨ ਮਹਾਜ਼ਨ, ਪ੍ਰਵੀਨ ਟੰਡਨ, ਰਾਜਨ ਮਹਿਤਾ, ਪੰਕਜ ਦਵੇਸਰ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਤਾਂ ਕਰ ਲਿਆ ਗਿਆ ਹੈ, ਪਰ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਨੌਜਵਾਨ ਕਿਹੜੇ ਅਨਸਰਾਂ ਦੇ ਇਸ਼ਾਰੇ ਤੇ ਬੇਅਦਬੀ ਕਰਨ ਆਇਆ ਸੀ। ਉਨਾਂ੍ਹ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਮੁਹੰਮਦ ਮੁਸਤਫ਼ਾ ਨੇ ਹਿੰਦੂਆਂ ਖਿਲਾਫ ਜੋ ਬਿਆਨ ਦਿੱਤਾ ਹੈ ਉਸ ਨਾਲ ਪੂਰੇ ਹਿੰਦੂ ਸਮਾਜ ਵਿਚ ਰੋਸ਼ ਦੀ ਲਹਿਰ ਹੈ ਅਤੇ ਜਲਦ ਤੋਂ ਜਲਦ ਮੁਹੰਮਦ ਮੁਸਤਫ਼ਾ ਨੂੰ ਗਿ੍ਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਭਿ ਪੰਡਿਤ, ਅਨਿਲ ਕੁਮਾਰ, ਆਸ਼ੂ ਪੰਡਿਤ, ਸ਼ੈਂਕੀ ਅਰੋੜਾ, ਵਿਕਰਮ ਮਹੰਤ, ਸ਼ੁਬਮ ਸ਼ਰਮਾ, ਕਮਲ ਸ਼ਰਮਾ, ਰਾਜਿੰਦਰ ਕੁਮਾਰ, ਵਿਸ਼ਾਲ ਸ਼ਰਮਾ, ਸਾਹਿਲ ਸ਼ਰਮਾ, ਮਨੀਸ਼ ਸ਼ਰਮਾ, ਦਵਿੰਦਰ ਸ਼ਰਮਾ, ਅਸ਼ੋਕ ਮਹਿਤਾ, ਅਤੁਲ ਸ਼ਰਮਾ, ਨਰੇਸ਼ ਸ਼ਰਮਾ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ।