ਕਿਸਾਨ ਅੰਦੋਲਨ ਦੇ ਹੱਕ 'ਚ ਮਨਾਇਆ ਕਿਸਾਨ ਮਹਿਲਾ ਦਿਵਸ
Publish Date:Mon, 18 Jan 2021 01:04 PM (IST)
v>
ਮਨੋਜ ਕੁਮਾਰ, ਅੰਮ੍ਰਿਤਸਰ : ਭੰਡਾਰੀ ਪੁਲ ਅੰਮ੍ਰਿਤਸਰ ਉਤੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਔਰਤਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਹਿਲਾ ਕਿਸਾਨ ਦਿਵਸ ਮਨਾਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮਹਿਲਾ ਜਥੇਬੰਦੀਆਂ ਦੀਆਂ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਔਰਤਾਂ ਘਰਾਂ ਦੇ ਕੰਮ ਦੇ ਨਾਲ ਨਾਲ ਖੇਤੀ ਦੇ ਕੰਮਾਂ ਵਿਚ ਵੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਿੱਸਾ ਲੈਂਦੀਆਂ ਹਨ। ਇਸੇ ਤਰ੍ਹਾਂ ਉਹ ਦਿੱਲੀ ਦੇ ਬਾਰਡਰ ਉਤੇ ਚਲ ਰਹੇ ਕਿਸਾਨ ਅੰਦੋਲਨ ਵਿਚ ਵੀ ਬਰਾਬਰ ਹਿੱਸਾ ਲੈਣ ਰਹੀਆਂ ਹਨ। ਔਰਤਾਂ ਪਹਿਲਾਂ ਵੀ ਹਰ ਸੰਘਰਸ਼ ਵਿਚ ਮਰਦਾਂ ਦਾ ਹਰ ਤਰ੍ਹਾਂ ਨਾਲ ਸਾਥ ਦੇ ਕੇ ਸਫਲ ਬਣਾਉਂਦੀਆਂ ਰਹੀਆਂ ਹਨ ਅਤੇ ਇਸ ਘੋਲ ਵਿਚ ਵੀ ਔਰਤਾਂ ਦੇ ਸਾਥ ਕਾਰਨ ਕਾਮਯਾਬੀ ਜ਼ਰੂਰ ਮਿਲੇਗੀ। ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਪੈਟਰਨ ਨਰਿੰਦਰਪਾਲ ਕੌਰ ਪਾਲੀ, ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਵੱਲੋਂ ਕੰਵਲਜੀਤ ਕੌਰ, ਡਾ ਕੰਵਲਜੀਤ ਕੌਰ ਧਨੋਆ, ਆਲ ਇੰਡੀਆ ਵਰਕਿੰਗ ਵੂਮੈਨ ਦੀ ਕੌਮੀ ਪ੍ਰਧਾਨ ਦਸਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
Posted By: Tejinder Thind