ਪਟਵਾਰੀ ਨੇ ਹਾਈ ਕੋਰਟ ’ਚ ਡੀਸੀ ਅੰਮ੍ਰਿਤਸਰ ਖਿਲਾਫ਼ ਦਾਇਰ ਕੀਤੀ ਪਟੀਸ਼ਨ, ਚਰਚਾ ਦਾ ਵਿਸ਼ਾ ਬਣਿਆ ਮਾਮਲਾ
ਇਹ ਮਾਮਲਾ ਕਈ ਸਾਲਾਂ ਤੋਂ ਬਾਅਦ ਸਾਹਮਣੇ ਆਇਆ ਹੈ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਿਸੇ ਵੀ ਮਾਲ ਅਫਸਰ ਜਾ ਪਟਵਾਰੀ ਨੇ ਆਪਣੇ ਹੀ ਡੀ. ਸੀ. ਦੇ ਹੁਕਮਾਂ ਖਿਲਾਫ ਅਜਿਹਾ ਕਦਮ ਨਹੀਂ ਚੁੱਕਿਆ। ਫ਼ਿਲਹਾਲ ਇਹ ਮਾਮਲਾ ਹੁਣ ਐੱਫ. ਸੀ. ਆਰ. ਦਫਤਰ ਤੋਂ ਲੈ ਕੇ ਡੀ. ਸੀ. ਦਫਤਰ ਤੱਕ ਚਰਚਾ ਵਿਚ ਹੈ।
Publish Date: Tue, 09 Dec 2025 11:53 AM (IST)
Updated Date: Tue, 09 Dec 2025 02:17 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਡੀ.ਸੀ. ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਹਫਤੇ ਪੰਜ ਪਟਵਾਰੀਆਂ ਦਾ ਤਬਾਦਲਾ ਕੀਤਾ ਸੀ । ਜਿਸ ਵਿਚ ਨੰਗਲੀ ਸਰਕਲ ਦੇ ਪਟਵਾਰੀ ਅਮਿਤ ਬਹਿਲ ਵੀ ਸ਼ਾਮਲ ਸੀ ਪਰ ਉਕਤ ਪਟਵਾਰੀ ਨੇ ਡੀ. ਸੀ. ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਡੀ. ਸੀ. ਦੇ ਹੁਕਮਾਂ ਖਿਲਾਫ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਟ ਦਾਇਰ ਕਰ ਦਿੱਤੀ। ਜਿਸ ’ਤੇ ਅਦਾਲਤ ਨੇ ਅਜੇ ਤੱਕ ਕੋਈ ਸਟੇਅ ਤਾਂ ਨਹੀਂ ਦਿੱਤਾ ਪਰ ਸਰਕਾਰੀ ਵਕੀਲ ਦੀਆਂ ਚੋਣਾਂ ਦੀ ਦਲੀਲ ਸੁਣਨ ਤੋਂ ਬਾਅਦ ਅਗਲੀ ਸੁਣਵਾਈ 18 ਦਸੰਬਰ ਦੀ ਰੱਖ ਦਿੱਤੀ ਹੈ।ਇਹ ਮਾਮਲਾ ਕਈ ਸਾਲਾਂ ਬਾਅਦ ਸਾਹਮਣੇ ਆਇਆ ਹੈ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਿਸੇ ਵੀ ਮਾਲ ਅਫਸਰ ਜਾ ਪਟਵਾਰੀ ਨੇ ਆਪਣੇ ਹੀ ਡੀ. ਸੀ. ਦੇ ਹੁਕਮਾਂ ਖਿਲਾਫ ਅਜਿਹਾ ਕਦਮ ਨਹੀਂ ਚੁੱਕਿਆ। ਫ਼ਿਲਹਾਲ ਇਹ ਮਾਮਲਾ ਹੁਣ ਐੱਫ. ਸੀ. ਆਰ. ਦਫਤਰ ਤੋਂ ਲੈ ਕੇ ਡੀ. ਸੀ. ਦਫਤਰ ਤੱਕ ਚਰਚਾ ਵਿਚ ਹੈ।