ਮਨੋਜ, ਅੰਮਿ੍ਤਸਰ : ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਹੋਟਲ ਵਿਚ ਪਟਿਆਲਾ ਵਾਸੀ ਵਿਅਕਤੀ ਨੇ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਮਿ੍ਤਕ ਹਰਵਿੰਦਰ ਸਿੰਘ (40 ਸਾਲ) ਦੇ ਪਿਤਾ ਪਾਖਰ ਸਿੰਘ ਵਾਸੀ ਖ਼ਾਨਪੁਰ ਵੜਿੰਗ, ਪਟਿਆਲਾ ਦੇ ਬਿਆਨਾਂ 'ਤੇ ਉਸੇ ਪਿੰਡ ਦੇ ਮਨਪ੍ਰਰੀਤ ਕੌਰ ਤੇ ਉਸ ਦੇ ਪੁੱਤਰ ਕਮਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪਾਖਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ।

ਉਨ੍ਹਾਂ ਨੂੰ ਅੰਮਿ੍ਤਸਰ ਦੇ ਹੋਟਲ ਤੋਂ ਫੋਨ ਆਇਆ ਕਿ ਹਰਵਿੰਦਰ ਸਿੰਘ ਨੇ ਹੋਟਲ ਵਿਚ ਕਿਰਾਏ 'ਤੇ ਕਮਰਾ ਲਿਆ ਸੀ ਤੇ ਕੋਈ ਜ਼ਹਿਰਲੀ ਵਸਤੂ ਨਿਗਲ ਲਈ ਹੈ। ਹਰਵਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਾਂਚ ਅਫਸਰ ਏਐੱਸਆਈ ਜਗਦੀਸ਼ ਕੁਮਾਰ ਮੁਤਾਬਕ ਹਰਵਿੰਦਰ ਸਿੰਘ ਦੇ ਪਰਿਵਾਰ ਦਾ ਮਨਪ੍ਰੀਤ ਕੌਰ ਤੇ ਉਸ ਦੇ ਪੁੱਤਰ ਕਮਲਜੀਤ ਸਿੰਘ ਨਾਲ ਮਰਹੂਮ ਹਰਵਿੰਦਰ ਸਿੰਘ ਦਾ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।