ਫੋਟੋ -52ਪਰਸ਼ੂਰਾਮ ਜੈਯੰਤੀ ਮਨਾਉਣ ਮੌਕੇ ਰਮਨ ਰੰਮੀ ਤੇ ਹੋਰ।

ਮਨੋਜ ਕੁਮਾਰ, ਛੇਹਰਟਾ :

ਨਰੈਣਗੜ੍ਹ ਸਥਿਤ ਭਗਵਾਨ ਹਨੂੰਮਾਨ ਮੰਦਰ 'ਚ ਕੌਮੀ ਪਰਸ਼ੂਰਾਮ ਸੈਨਾ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਭਗਵਾਨ ਪਰਸ਼ੂਰਾਮ ਜੀ ਨੂੰ ਪੰਚ ਅੰਮਿ੍ਤ ਇਸਨਾਨ ਕਰਵਾਇਆ ਗਿਆ। ਇਸ ਤੋਂ ਬਾਅਦ ਸ਼ਸਤਰ ਪੂਜਨ ਕੀਤਾ ਗਿਆ। ਭਗਤਾਂ 'ਚ ਪ੍ਰਸ਼ਾਦ ਵੰਡਿਆ ਗਿਆ ਤੇ ਆਰਤੀ ਪੂਜਨ ਕੀਤਾ ਗਿਆ। ਕੌਂਸਲਰ ਪਤੀ ਰਮਨ ਰੰਮੀ ਨੇ ਦੱਸਿਆ ਕਿ ਇਸ ਮੌਕੇ ਭਗਵਾਨ ਪਰਸ਼ੂਰਾਮ ਜੀ ਅੱਗੇ ਅਰਦਾਸ ਕੀਤੀ ਗਈ ਕਿ ਸੰਸਾਰ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤੀ ਮਿਲੇ। ਇਸ ਮੌਕੇ ਈਸ਼ੂ ਅਗਨੀਹੋਤਰੀ, ਵਿਨੈ ਭਨੋਟ, ਜਤਿੰਦਰ ਭਨੋਟ, ਚੰਦਰਮੋਹਨ ਭਾਰਦਵਾਜ, ਵਿਨੈ ਸੋਨੂੰ, ਗੌਰਵ ਪੰਡਤ, ਅਮਿਤ ਕੁਮਾਰ, ਵਿਸ਼ਾਲ ਸ਼ਰਮਾ, ਗੌਰਵ ਸ਼ੁਕਲਾ, ਸਾਹਿਲ ਅਰੋੜਾ, ਦੀਪਕ ਅਗਨੀਹੋਤਰੀ ਆਦਿ ਮੌਜੂਦ ਸਨ।