ਮਨੋਜ ਕੁਮਾਰ, ਅੰਮਿ੍ਤਸਰ : ਥਾਣਾ ਕੱਥੂਨੰਗਲ ਦੀ ਪੁਲਿਸ ਨੇ 4 ਕਿਲੋ ਸੁੱਕੀ ਭੰਗ, 1200 ਨਸ਼ੀਲੀਆਂ 1 ਕਿਲੋ ਭੁੱਕੀ ਤੇ 25000 ਰੁਪਏ ਡਰੱਗ ਮਨੀ ਬਰਾਮਦ ਕਰਦੇ ਹੋਏ ਢਾਬਾ ਮਾਲਕ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਥਾਣਾ ਕੱਥੂਨੰਗਲ ਦੇ ਐੱਸਐੱਚਓ ਐੱਸਆਈ ਹਿਮਾਂਸ਼ੂ ਭਗਤ ਨੂੰ ਗੁਪਤ ਸੂਚਨਾ ਮਿਲੀ ਕਿ ਜਗਤ ਵੈਸ਼ਨੋ ਢਾਬੇ ਦਾ ਮਾਲਕ ਰਣਜੀਤ ਸਿੰਘ ਉਰਫ਼ ਰਿੰਕੂ ਵਾਸੀ ਪਿੰਡ ਸਾਰਚੂਰ, ਥਾਣਾ ਘਣੀਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਆਪਣੇ ਢਾਬੇ 'ਤੇ ਨਸ਼ੀਲੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਇਸ 'ਤੇ ਐੱਸਆਈ ਹਿਮਾਂਸ਼ੂ ਭਗਤ ਨੇ ਰੇਡ ਪਾਰਟੀ ਤਿਆਰ ਕਰ ਕੇ ਮੁਖ਼ਬਰ ਦੀ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤਾ ਤੇ ਤਲਾਸ਼ੀ ਦੌਰਾਨ 4 ਕਿਲੋ ਸੁੱਕੀ ਭੰਗ, 1200 ਨਸ਼ੀਲੀਆਂ ਗੋਲੀਆਂ, 1 ਕਿਲੋ ਭੁੁੱਕੀ, 25000 ਰੁਪਏ ਡਰੱਗ ਮਨੀ ਤੇ ਕਾਰ ਬਰਾਮਦ ਕੀਤੀ। ਇਸ 'ਤੇ ਰਣਜੀਤ ਸਿੰਘ ਉਰਫ਼ ਰਿੰਕੂ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਥਾਣਾ ਕੱਥੂਨੰਗਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ।