ਪੱਤਰ ਪ੍ਰਰੇਰਕ, ਚੌਕ ਮਹਿਤਾ : ਥਾਣਾ ਮਹਿਤਾ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਨਾਕੇਬੰਦੀ ਵਿਚ 32 ਬੋਰ ਅਤੇ ਕੁੱਝ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਅਭਿਮੰਨਿਊ ਰਾਣਾ ਏਐੱਸਪੀ ਮਜੀਠਾ (ਜੰਡਿਆਲਾ) ਦੀ ਅਗਵਾਈ ਵਿਚ ਪੁਲ ਡਰੇਨ ਬੁੱਟਰ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਭਲਾਈਪੁਰ ਡਰੇਨ ਦੀ ਤਰਫੋਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਤੇ 8 ਰੌਂਦ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਅਰਸ਼ਪ੍ਰਰੀਤ ਸਿੰਘ ਵਾਸੀ ਬੱਗਾ ਥਾਣਾ ਮੱਤੇਵਾਲ ਵਜੋਂ ਹੋਈ। ਮੁਲਜ਼ਮ ਨੂੰ ਗਿ੍ਫਤਾਰ ਕਰਕੇ ਮੁਕੱਦਮਾ ਥਾਣਾ ਮਹਿਤਾ ਵਿਖੇ ਦਰਜ ਕਰ ਦਿੱਤਾ ਗਿਆ। ਇਸ ਮੌਕੇ ਐੱਸਆਈ ਬਲਦੇਵ ਸਿੰਘ, ਐੱਸਆਈ ਗੁਰਨਾਮ ਸਿੰਘ, ਸਾਗਰ ਕੁਮਾਰ, ਗੁਰਸਾਹਿਬ ਸਿੰਘ ਮਹਿਕਪ੍ਰਰੀਤ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ। ਥਾਣਾ ਮੁਖੀ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਵਿਅਕਤੀ ਖਿਲਾਫ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਵੱਖ-ਵੱਖ ਥਾਣਿਆਂ ਵਿਚ ਕਈ ਲੁੱਟਾਂ ਖੋਹਾਂ, ਕਤਲ ਅਤੇ ਅਗਵਾ ਆਦਿ ਦੇ ਮਾਮਲੇ ਦਰਜ ਹਨ। ਕਰੀਬ ਦੋ ਮਹੀਨੇ ਪਹਿਲਾਂ ਇਸ ਵੱਲੋਂ ਜਗਾਧਰੀ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਵਿਚ ਕਾਰ ਸਵਾਰ ਨੂੰ ਕਤਲ ਕਰਕੇ ਕਾਰ ਖੋਹ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਕਿ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਤਾਰ ਹੋਰ ਕਿੰਨਾ ਨਾਲ ਜੁੜੇ ਹਨ ਤੇ ਇਸ ਦੇ ਹੋਰ ਸਾਥੀਆਂ ਵੀ ਨੂੰ ਕਾਬੂ ਕੀਤਾ ਜਾ ਸਕੇ।