ਦਲੇਰ ਸਿੰਘ ਜੌਹਲ, ਨਵਾਂ ਪਿੰਡ : ਪਿੰਡ ਰਾਏਪੁਰ ਕਲਾਂ ਦੇ ਸਰਪੰਚ ਕੁਲਬੀਰ ਸਿੰਘ ਘੋਨੂੰ ਦੀ ਹੋਏ ਇਕ ਐਕਸੀਡੈਂਟ 'ਚ ਮੌਤ ਹੋ ਗਈ ਹੈ ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਇਥੇ ਇਹ ਗੱਲ ਵਰਨਣਯੋਗ ਹੈ ਕੇ ਕੁਝ ਮਹੀਨੇ ਪਹਿਲਾਂ ਸਰਪੰਚ ਦੇ ਇਕਲੌਤੇ ਬੇਟੇ ਭਵਕਰਨ ਸਿੰਘ ਜਿਸ ਦੀ ਉਮਰ ਮਹਿਜ਼ 10 ਕੁ ਸਾਲ ਸੀ ਉਸ ਦੀ ਵੀ ਸੰਖੇਪ ਬਿਮਾਰੀ ਮਗਰੋਂ ਮੌਤ ਹੋ ਗਈ ਸੀ। ਸਰਪੰਚ ਆਪਣੇ ਪਿੱਛੇ ਪਤਨੀ ਤੇ ਇੱਕ ਬੇਟੀ ਛੱਡ ਗਿਆ। ਸਰਪੰਚ ਘੋਨੂੰ ਦਾ ਸਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਸਰਪੰਚ ਦੀ ਹੋਈ ਬੇਵਕਤੀ ਮੌਤ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਮਾਮਾ ਸਿਕੰਦਰ ਸਿੰਘ, ਰਾਜਨ ਗਿੱਲ, ਹਰਭਾਲ ਸਿੰਘ ਚੌਹਾਨ, ਬਲਾਕ ਸੰਮਤੀ ਮੈਂਬਰ ਜਤਿੰਦਰ ਸਿੰਘ ਲਾਖਨ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਸਾਬਕਾ ਸਰਪੰਚ ਨਰਿੰਦਰ ਸਿੰਘ ਤੋਤਾ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ, ਭੁਪਿੰਦਰ ਸਿੰਘ ਭੋਲਾ, ਭੁਪਿੰਦਰ ਸਿੰਘ ਸੂਏਵਾਲਾ, ਇੰਦਰਜੀਤ ਸਿੰਘ ਰਾਏਪੁਰ, ਰਵੀ ਛਾਪਾ, ਜੱਸ ਵਡਾਲਾ ਜੌਹਲ, ਸੈਕਟਰੀ ਗੁਰਮੁਖ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਤਰਲੋਕ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਬਲਜੀਤ ਕੌਰ, ਰੇਸ਼ਮ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਸਾਹਬ ਸਿੰਘ, ਠੇਕੇਦਾਰ ਸਤਨਾਮ ਸਿੰਘ ਸੱਤਾ, ਅਮਰੀਕ ਨਾਜ਼ੋਵਾਲੀ, ਸਮਰਾਟ ਸਿੰਘ ਤੇ ਹੋਰ ਵੀ ਇਲਾਕਾ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।