ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਸਾਂਝੇ ਆਪ੍ਰਰੇਸ਼ਨ ਦੌਰਾਨ 810 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿਚ ਥਾਣਾ ਖਾਲੜਾ ਮੁਖੀ ਨੇ ਲੋੜੀਂਦੇ ਮੁਲਜ਼ਮ ਨੂੰ ਸੂਚਨਾ ਦੇ ਅਧਾਰ 'ਤੇ ਗਿ੍ਫਤਾਰ ਕਰ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਤਫਤੀਸ਼ ਦੌਰਾਨ ਹਰਮਨਦੀਪ ਸਿੰਘ ਨਾਮਕ ਉਕਤ ਨੌਜਵਾਨ ਦੇ ਸਬੰਧ ਜਿੱਥੇ ਨਾਮੀ ਗੈਂਗਸਟਰਾਂ ਨਾਲ ਹਨ, ਉੱਥੇ ਹੀ ਪਿਛਲੇ ਲੰਬੇ ਸਮੇਂ ਤੋਂ ਉਹ ਹੈਰੋਇਨ ਦਾ ਧੰਦਾ ਵੀ ਕਰਦਾ ਆ ਰਿਹਾ ਹੈ, ਤੇ ਉਸ ਖ਼ਿਲਾਫ਼ ਥਾਣਾ ਸਿਟੀ ਤਰਨਤਾਰਨ 'ਚ 2014 'ਚ ਵੀ 500 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਹੈ।

ਐਸਪੀ ਸਥਾਨਕ ਗੌਰਵ ਤੂਰਾ ਨੇ ਸ਼ਨਿੱਚਰਵਾਰ ਨੂੰ ਪ੍ਰਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 7 ਅਕਤੂਬਰ ਨੂੰ 810 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗਗਨਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਲੀ ਬੇਗੇਪੁਰ ਨੂੰ ਗਿ੍ਫਤਾਰ ਕੀਤਾ ਗਿਆ ਸੀ। ਉਸਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਇਹ ਹੈਰੋਇਨ ਗਗਨਦੀਪ ਸਿੰਘ, ਅਰਸ਼ਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸ਼ਾਹਬਾਜਪੁਰ, ਲਵਪ੍ਰਰੀਤ ਸਿੰਘ ਉਰਫ ਬੱਬੂ ਪੁੱਤਰ ਰਘਬੀਰ ਸਿੰਘ ਵਾਸੀ ਸ਼ਾਹਬਾਜਪੁਰ, ਹਰਮਨਦੀਪ ਸਿੰਘ ਉਰਫ ਹਰਮਨ ਪੁੱਤਰ ਗੁਰਬਚਨ ਸਿੰਘ ਵਾਸੀ ਗੁਲਾਲੀਪੁਰ ਅਤੇ ਸ਼ਿੰਦਰਪਾਲ ਸਿੰਘ ਉਰਫ ਸ਼ਿੰਦੀ ਪੁੱਤਰ ਅਵਤਾਰ ਸਿੰਘ ਵਾਸੀ ਸਵੀਡ ਫਾਰਮ ਪੱਕਾ ਅਬੋਹਰ ਦੀ ਸਾਂਝੀ ਸੀ ਅਤੇ ਇਹ ਸਾਰੇ ਮਿਲਕੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਹਨ। ਥਾਣਾ ਖਾਲੜਾ ਦੇ ਮੁਖੀ ਹਰਪ੍ਰੀਤ ਸਿੰਘ ਵੱਲੋਂ ਉਕਤ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਹਰਮਨਦੀਪ ਸਿੰਘ ਉਰਫ ਹਰਮਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਸ ਨੇ ਮੰਨਿਆ ਕਿ ਸ਼ਿੰਦਰਪਾਲ ਸਿੰਘ ਉਰਫ ਸ਼ਿੰਦੀ ਇਹ ਹੈਰੋਇਨ ਅਬੋਹਰ ਤੋਂ ਲਿਆਉਂਦਾ ਸੀ ਉਹ ਸਾਰੇ ਮਿਲ ਕੇ ਹੈਰੋਇਨ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਸ਼ਿੰਦੀ ਖਿਲਾਫ ਪੰਜਾਬ ਅਤੇ ਰਾਜਸਥਾਨ ਦੇ ਵੱਖ ਵੱਖ ਥਾਣਿਆਂ 'ਚ 14 ਮੁਕੱਦਮੇਂ ਦਰਜ ਹਨ। ਜਦੋਂਕਿ ਹਰਮਨਦੀਪ ਸਿੰਘ ਉਕਤ ਸਾਰੇ ਮੁਲਜ਼ਮਾਂ ਨੂੰ ਸਮੇਂ-ਸਮੇਂ 'ਤੇ ਪਨਾਹ ਵੀ ਦਿੰਦਾ ਰਿਹਾ ਹੈ। ਐੱਸਪੀ ਤੂਰਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਰਮਨ ਦੇ ਸਬੰਧ ਹੈਰੀ ਚੱਠਾ ਅਤੇ ਗੋਪੀ ਘਣਸ਼ਾਮਪੁਰੀਆ ਵਰਗੇ ਨਾਮੀ ਗੈਂਗਸਟਰਾਂ ਨਾਲ ਵੀ ਹਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਮਨ ਦੇ ਘਰ ਪਨਾਹ ਵੀ ਲੈਂਦੇ ਰਹੇ ਹਨ। ਇਸ ਸਬੰਧੀ ਉਸ ਖ਼ਿਲਾਫ਼ 17 ਅਗਸਤ 2016 ਨੂੰ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਵੀ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਸਾਰੇ ਲੋਕ ਨਸ਼ਾ ਵੇਚਣ ਦੇ ਆਦੀ ਹਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਦੋਂਕਿ ਹਰਮਨ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।