ਜੇਐੱਨਐੱਨ/ਗੁਰਜਿੰਦਰ ਮਾਹਲ, ਅੰਮਿ੍ਤਸਰ : ਸੋਮਵਾਰ ਨੂੰ ਜ਼ਿਲ੍ਹੇ ਕੋਰੋਨਾ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਅੱਠ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮਿ੍ਤਕ ਚੋਗਾਵਾਂ ਦੇ ਪ੍ਰਰੀਤਨਗਰ ਦਾ ਰਹਿਣ ਵਾਲਾ ਸੀ । 78 ਸਾਲ ਦੇ ਇਹ ਵਿਅਕਤੀ ਦਿਲ ਤੇ ਫੇਫੜਿਆਂ ਦੇ ਰੋਗ ਤੋਂ ਵੀ ਪੀੜਤ ਸੀ ਜਿਸ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਖਰੀ ਸਾਹ ਲਿਆ। ਸੋਮਵਾਰ ਨੂੰ ਅੱਠ ਕੇਸ ਰਿਪੋਰਟ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਰਾਹਤ ਦੀ ਸਾਹ ਲਈ ਹੈ । ਸੋਮਵਾਰ ਨੂੰ 21 ਮਰੀਜ਼ ਤੰਦੁਰੁਸਤ ਵੀ ਹੋਏ ਹਨ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸ 276 ਹਨ । ਕੋਰੋਨਾ ਹੁਣ ਤਕ ਜ਼ਿਲ੍ਹੇ 'ਚ 446 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਸਿਹਤ ਵਿਭਾਗ ਅਨੁਮਾਨ ਲਗਾ ਰਿਹਾ ਹੈ ਕਿ ਕੋਰੋਨਾ ਦਾ ਅੰਤ ਅਕਤੂਬਰ ਦੇ ਆਖ਼ਰੀ ਦਿਨਾਂ ਵਿਚ ਹੋ ਸਕਦਾ ਹੈ, ਪਰ ਇਹ ਵੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਦਾ ਦੂਜਾ ਪੜਾਅ ਸ਼ੁਰੂ ਹੋ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਬਹੁਤ ਹੀ ਚਣੌਤੀਪੂਰਨ ਹੋਵੇਗਾ।