ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ 'ਤੇ ਪੁਲਿਸ ਨੇ ਫਰਜ਼ੀ ਵੀਜ਼ੇ 'ਤੇ ਮਲੇਸ਼ੀਆ ਦੀ ਯਾਤਰਾ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗਿ੫ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਫਰਜ਼ੀ ਦਸਤਾਵੇਜ਼ ਬਰਾਮਦ ਕਰ ਕੇ ਧੋਖਾਧੜੀ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। ਇਮੀਗ੫ੇਸ਼ਨ ਅਫਸਰ ਸੁਸ਼ੀਲ ਕੁਮਾਰ ਨੇ ਰਾਜਾਸਾਂਸੀ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਰਿਆਣਾ ਦੇ ਕੈਥਲ ਜ਼ਿਲ੍ਹਾ ਸਥਿਤ ਬਦਸਿਕਰੀ ਕਲਾਂ ਵਾਸੀ ਹਰਪਾਲ ਸਿੰਘ ਫਰਜ਼ੀ ਵੀਜ਼ੇ 'ਤੇ ਮਲੇਸ਼ੀਆ ਤੋਂ ਪਰਤ ਰਿਹਾ ਹੈ। ਚੈਕਿੰਗ ਦੇ ਦੌਰਾਨ ਪੁਲਿਸ ਨੇ ਉਸ ਨੂੰ ਗਿ੫ਫ਼ਤਾਰ ਕਰ ਲਿਆ।