ਨਵੀਨ ਰਾਜਪੂਤ, ਅੰਮਿ੍ਤਸਰ : ਡਰੋਨ ਜ਼ਰੀਏ ਪਾਕਿਸਤਾਨ 'ਚੋਂ ਹਥਿਆਰ ਦੀ ਖੇਪ ਮੰਗਵਾਉਣ ਵਾਲੇ ਆਕਾਸ਼ਦੀਪ ਸਿੰਘ ਦੇ ਸਾਥੀ ਚਮਕੌਰ ਸਿੰਘ ਉਰਫ਼ ਮਨਵਿੰਦਰ ਸਿੰਘ ਨੂੰ ਜੰਡਿਆਲਾ ਪੁਲਿਸ ਨੇ ਮੰਗਲਵਾਰ ਦੀ ਸ਼ਾਮ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਮੁਲਜ਼ਮ ਦੇ ਕਬਜ਼ੇ 'ਚੋਂ 32 ਬੋਰ ਦੀ ਪਿਸਤੌਲ ਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਹਥਿਆਰ ਜੇਲ੍ਹ 'ਚ ਬੰਦ ਆਕਾਸ਼ਦੀਪ ਸਿੰਘ ਨੇ ਚਮਕੌਰ ਸਿੰਘ ਨੂੰ ਮੁਹੱਈਆ ਕਰਵਾਏ ਸਨ। ਸੁਰੱਖਿਆ ਏਜੰਸੀਆਂ ਪਤਾ ਲਾਉਣ 'ਚ ਜੁਟੀਆਂ ਹਨ ਕਿ ਆਕਾਸ਼ਦੀਪ ਸਿੰਘ ਨੇ ਕਿੰਨੇ ਹਥਿਆਰ ਮੁਲਜ਼ਮ ਨੂੰ ਦਿਵਾਏ ਹਨ। ਮੁਲਜ਼ ਘਰਿੰਡਾ ਥਾਣਾ ਅਧੀਨ ਪੈਂਦੇ ਖਾਪੜਖੇੜੀ ਪਿੰਡ ਦਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਅਗਸਤ 2019 'ਚ ਸੁਰੱਖਿਆ ਏਜੰਸੀਆਂ ਨੇ ਡਰੋਨ ਜ਼ਰੀਏ ਪਾਕਿਸਤਾਨ 'ਚੋਂ ਹਥਿਆਰਾਂ ਦੀ ਵੱਡੀ ਖੇਪ ਮੰਗਵਾਉਣ ਦੇ ਦੋਸ਼ 'ਚ ਦਰਜਨਭਰ ਸਮੱਗਲਰਾਂ ਤੇ ਖਾਲਿਸਤਾਨੀਆਂ ਨੂੰ ਗਿ੍ਫ਼ਤਾਰ ਕੀਤਾ ਸੀ।