ਜਸਵਿੰਦਰ ਸਿੰਘ ਬਹੋੜੂ, ਅੰਮ੍ਰਿਤਸਰ : ਅੰਮ੍ਰਿਤਸਰ ਜਿਲ੍ਹੇ ਦੇ 860 ਸਰਪੰਚਾਂ, 5628 ਪੰਚਾਂ, 9 ਪੰਚਾਇਤ ਸਮੰਤੀਆਂ ਦੇ 199 ਮੈਂਬਰਾਂ ਅਤੇ 1 ਜਿਲ੍ਹਾ ਪ੫ੀਸ਼ਦ ਦੇ 25 ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸਮਾਗਮ ਦੀ ਪ੫ਧਾਨਗੀ ਕਰਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੱਦਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੌਰਤਾਂ ਲਈ ਕੀਤੇ ਗਏ 50 ਫੀਸਦੀ ਰਾਖਵਾਂਕਰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਚੁਣ ਕੇ ਆਈਆਂ ਧੀਆਂ, ਭੈਣਾਂ ਨੂੰ ਕੰਮ ਕਰਨ ਦਾ ਵੀ ਬਰਾਬਰ ਮੌਕਾ ਦਿੱਤਾ ਜਾਵੇ। ਰੰਧਾਵਾ ਨੇ ਕਿਹਾ ਕਿ ਅੌਰਤਾਂ ਆਦਮੀ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਬਲਕਿ ਕਈ ਗੁਣਾ ਵੱਧ ਸੂਝ ਤੇ ਸਮਰੱਥਾ ਰੱਖਦੀ ਹੈ। ਸੋ ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨ, ਪਿੰਡਾਂ ਦਾ ਵਿਕਾਸ ਕਰਨ ਤੇ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਲਈ ਅੌਰਤਾਂ ਨੂੰ ਦਿੱਤੀ ਸੰਵਿਧਾਨਕ ਤਾਕਤ ਨੂੰ ਹਕੀਕੀ ਰੂਪ ਦਿੱਤਾ ਜਾਵੇ। ਰੰਧਾਵਾ ਨੇ ਕਿਹਾ ਕਿ ਪਿੰਡਾਂ ਵਿਚ ਨਸ਼ਾ ਮੁਕਤੀ ਕਰਨ ਲਈ ਵੀ ਜੇਕਰ ਅੌਰਤਾਂ ਅੱਗੇ ਆ ਜਾਣ ਤਾਂ ਕੰਮ ਸੋਨੇ 'ਤੇ ਸੁਹਾਗੇ ਵਾਲਾ ਹੋ ਸਕਦਾ ਹੈ। ਉਨਾਂ ਪੰਚਾਂ, ਸਰਪੰਚਾਂ ਤੇ ਹੋਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਅੱਜ ਤੋਂ ਉਹ ਚੁਣੇ ਹੋਏ ਨੁੰਮਾਇਦੇ ਸਾਰੇ ਪਿੰਡ ਦੇ ਹਨ ਨਾ ਕਿ ਇਕ ਧੜੇ ਦੇ। ਸੋ ਜ਼ਰੂਰੀ ਹੈ ਕਿ ਉਹ ਹਰ ਵਿਅਕਤੀ ਨੂੰ ਨਿਆਂ ਦੇਣ ਤੇ ਗਰੀਬਾਂ ਦੀ ਮਦਦ ਲਈ ਅੱਗੇ ਆਉਣ। ਰੰਧਾਵਾ ਨੇ ਕਿਹਾ ਕਿ ਪਿੰਡਾਂ ਦੇ ਸਮਸ਼ਾਨਘਾਟਾਂ ਲਈ ਗਰਾਂਟ ਮੰਗਣ ਨਾਲੋਂ ਚੰਗਾ ਹੈ ਕਿ ਤੁਸੀਂ ਪਿੰਡ ਦੇ ਸਕੂਲ ਲਈ ਗਰਾਂਟ ਮੰਗੋ ਅਤੇ ਉਸ ਨੂੰ ਸੰਵਾਰਨ ਵਾਸਤੇ ਆਪ ਕੰਮ ਕਰੋ। ਉਨਾਂ ਕਿਹਾ ਕਿ ਪਿੰਡ ਦਾ ਸਰਪੰਚ ਇਕ ਜੱਜ ਵਾਂਗ ਹੁੰਦਾ ਹੈ ਅਤੇ ਉਸ ਨੂੰ ਆਪਣੇ ਅਹੁਦੇ ਦੀ ਮਾਣ-ਮਰਯਾਦਾ ਕਾਇਮ ਰੱਖਦੇ ਹੋਏ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਿਸੇ ਗਰੀਬ ਦਾ ਆਟਾ-ਦਾਲ ਕਾਰਡ, ਕਿਸੇ ਬੱਚੇ ਦੀ ਪੜਾਈ ਤੇ ਮਰੀਜ਼ ਦਾ ਇਲਾਜ ਕਰਵਾ ਦਿਉਗੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੋਵੇਗੀ। ਲੋੜ ਸਿਰਫ ਅੱਗੇ ਲੱਗਣ ਦੀ ਹੈ, ਸਾਧਨਾਂ ਦੀ ਕਮੀ ਕਦੇ ਨਹੀਂ ਹੁੰਦੀ। ਰੰਧਾਵਾ ਨੇ ਪੁਲਿਸ ਮੁਖੀ ਦਿਹਾਤੀ ਨੂੰ ਵੀ ਹਦਾਇਤ ਕੀਤੀ ਕਿ ਉਹ ਯਕੀਨੀ ਬਨਾਉਣ ਕਿ ਇਲਾਕੇ ਦੇ ਹਰ ਥਾਣਾ ਮੁਖੀ ਦੇ ਮੋਬਾਈਲ ਵਿਚ ਪਿੰਡ ਦੇ ਸਰਪੰਚ ਦਾ ਨੰਬਰ ਦਰਜ ਹੋਵੇ, ਕਿਉਂਕਿ ਜੋ ਸੂਚਨਾ ਤੇ ਕੰਮ ਸਰਪੰਚ ਦੇ ਸਕਦਾ ਹੈ, ਉਹ ਕੋਈ ਹੋਰ ਨਹੀਂ। ਉਨਾਂ ਕਿਹਾ ਕਿ ਜੇਕਰ ਸਰਪੰਚ ਦੇ ਸੱਦੇ 'ਤੇ ਪੁਲਿਸ ਤਰੁੰਤ ਐਕਸ਼ਨ ਲਵੇਗੀ ਤਾਂ ਲੁੱਟ-ਖੋਹ, ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਛੇਤੀ ਖਤਮ ਹੋਣਗੀਆਂ। ਰੰਧਾਵਾ ਨੇ ਆਪਣੇ ਵਿਭਾਗ ਦੀ ਗੱਲ ਕਰਦੇ ਕਿਹਾ ਕਿ ਅਸੀਂ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਦੇ ਹੋਏ ਵੇਰਕਾ ਮਿਲਕ ਪਲਾਂਟ ਨੂੰ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੫ੇਡ ਕਰ ਰਹੇ ਹਾਂ, ਤਾਂ ਜੋ ਡੇਅਰੀ ਦੇ ਧੰਦੇ ਨੂੰ ਪ੫ਫੁਲਿਤ ਕੀਤਾ ਜਾ ਸਕੇ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੌਜਲਾ ਨੇ ਆਪਣੇ ਸੰਬੋਧਨ ਵਿਚ ਪਿੰਡਾਂ ਦੀ ਧੜੇਬੰਦੀ ਖਤਮ ਕਰਨ ਤੇ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਅਸੀਂ ਇਹ ਕਦਮ ਸਮੇਂ ਸਿਰ ਨਾ ਚੁੱਕੇ ਤਾਂ ਪੰਜਾਬ ਦੇ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਵਿਚ ਪੱਕੇ ਹੋ ਜਾਣਗੇ ਅਤੇ ਇੱਥੇ ਲੜਾਈ ਝਗੜੇ ਅਤੇ ਹੋਰ ਮੁਸ਼ਿਕਲਾਂ ਹੋਰ ਵੱਧ ਜਾਣਗੀਆਂ। ਜਿਲ੍ਹਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਪਹਿਲ ਕਰਨ ਤਾਂ ਜਿਲ੍ਹਾ ਪ੫ਸ਼ਾਸਨ ਉਨਾਂ ਦੀ ਹਰ ਸੰਭਵ ਮਦਦ ਕਰੇਗਾ। ਉਨਾਂ ਪਿੰਡਾਂ ਵਿਚ ਸਾਫ ਸਫਾਈ ਕਰਵਾਉਣ, ਪਾਰਕ ਬਨਾਉਣ, ਰੁੱਖ ਲਗਾਉਣ ਦਾ ਸੱਦਾ ਵਿਸ਼ੇਸ ਤੌਰ 'ਤੇ ਚੁਣੇ ਮੈਂਬਰਾਂ ਨੂੰ ਦਿੱਤਾ। ਉਨਾਂ ਦੱਸਿਆ ਕਿ ਅਸੀਂ 159 ਖੇਡ ਮੈਦਾਨਾਂ ਤੇ 50 ਪਾਰਕਾਂ ਦਾ ਨਿਰਮਾਣ ਮਨਰੇਗਾ ਅਧੀਨ ਕੀਤਾ ਹੈ ਅਤੇ ਇਸ ਵਿਚ ਕੰਮ ਕਰਨ ਦੇ ਅਜੇ ਹੋਰ ਵੀ ਬਹੁਤ ਮੌਕੇ ਹਨ। ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਤਰਸੇਮ ਸਿੰਘ ਡੀਸੀ., ਵਿਧਾਇਕ ਸੁਨੀਲ ਦੱਤੀ, ਲਾਲੀ ਮਜੀਠੀਆ, ਸ਼ਹਿਰੀ ਕਾਂਗਰਸ ਪ੫ਧਾਨ ਸ੫ੀਮਤੀ ਜਤਿੰਦਰ ਕੌਰ ਸੋਨੀਆ, ਦਿਹਾਤੀ ਕਾਂਗਰਸ ਪ੫ਧਾਨ ਭਗਵੰਤਪਾਲ ਸਿੰਘ ਸੱਚਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਤਰੀ ਰੰਧਾਵਾ ਵੱਲੋਂ ਪਿੰਡਾਂ ਵਿਚ ਨਸ਼ੇ ਖਤਮ ਕਰਨ ਦੀ ਸਹੁੰ ਵੀ ਚੁਣੇ ਹੋਏ ਮੈਂਬਰਾਂ ਨੂੰ ਖੁਆਈ ਗਈ ਅਤੇ ਪੁਲਿਸ ਵੱਲੋਂ ਆਏ ਪਤਵੰਤਿਆਂ ਨੂੰ ਡੈਪੋ ਵਜੋਂ ਵਲੰਟੀਅਰ ਭਰਤੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸਐਸ ਸ੫ੀਵਾਸਤਵਾ ਪੁਲਿਸ ਕਮਿਸ਼ਨਰ, ਅੰਮਿ੫ਤਸਰ, ਪਰਮਪਾਲ ਸਿੰਘ ਐਸਐਸਪੀ. ਦਿਹਾਤੀ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਗੁਰਪ੫ੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।