ਦਲੇਰ ਸਿੰਘ ਜੌਹਲ, ਨਵਾਂ ਪਿੰਡ : ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਿੰਡ ਚਾਟੀਵਿੰਡ ਲੇਹਲ ਤੋਂ 8 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਛੱਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗੁਰਦੁਆਰਾ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਪਿੰਡ ਚਾਟੀਵਿੰਡ ਲੇਹਲ ਦੇ ਮੁਖੀ ਬਾਬਾ ਮੇਜਰ ਸਿੰਘ, ਭਾਈ ਹਰਸਿਮਰਨਜੀਤ ਸਿੰਘ ਰਸੂਲਪੁਰਾ ਤੇ ਭਾਈ ਮਹਾਂਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿੱਤੀ। ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਅੱਡਾ ਖਜਾਲਾ, ਪਿੰਡ ਦਸ਼ਮੇਸ਼ ਨਗਰ, ਗਹਿਰੀ ਮੰਡੀ, ਜੰਡਿਆਲਾ ਗੁਰੂ, ਤਾਰਾਗੜ੍ਹ ਤਲਾਵਾਂ, ਢੋਟਾ, ਚੌਕ ਨਾਗੋਕੇ, ਖਡੂਰ ਸਾਹਿਬ, ਅੱਡਾ ਜਾਮਾਂਰਾਏ ਆਦਿ ਤੋਂ ਹੁੰਦਾ ਹੋਇਆ 9 ਨਵੰਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਸੁਲਾਤਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ। ਇਸ ਮੌਕੇ ਨਿਹੰਗ ਸਿੰਘ ਆਪਣੇ-ਆਪਣੇ ਅੰਦਾਜ 'ਚ ਗਤਕੇ ਦੇ ਜੌਹਰ ਦਿਖਾਉਣਗੇ। ਇਸ ਮੌਕੇ ਭਾਈ ਹਰਸਿਮਰਨਜੀਤ ਸਿੰਘ, ਭਾਈ ਮਹਾਂਬੀਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਸੰਦੀਪ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਧਰਮਦੀਪ ਸਿੰਘ, ਭਾਈ ਰੋਬਨਪ੍ਰੀਤ ਸਿੰਘ, ਜਥੇਦਾਰ ਅਮਰ ਸਿੰਘ ਸੋਢੀ, ਭਾਈ ਬਲਦੇਵ ਸਿੰਘ ਗਹਿਰੀ, ਬਾਬਾ ਰਵੇਲ ਸਿੰਘ, ਭਾਈ ਸਾਹਿਬ ਸਿੰਘ ਬਟਾਲਾ, ਭਾਈ ਮਨਦੀਪ ਸਿੰਘ ਸ਼ਸ਼ਤਰਾਂ ਵਾਲੇ, ਜਥੇਦਾਰ ਇਕਬਾਲ ਸਿੰਘ, ਨਵਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਕਰਨਜੀਤ ਸਿੰਘ ਟਾਂਡਾ, ਕਰਤਾਰ ਸਿੰਘ, ਭਾਈ ਬਚਿੱਤਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਬਲਦੇਵ ਸਿੰਘ ਗਹਿਰੀ ਮੰਡੀ, ਅੰਗਰੇਜ ਸਿੰਘ ਫੌਜੀ, ਰਣਜੀਤ ਸਿੰਘ ਸੋਢੀ, ਜਥੇਦਾਰ ਬਲਬੀਰ ਸਿੰਘ, ਨਵਪ੍ਰੀਤ ਸਿੰਘ, ਭਾਈ ਅਕਾਸ਼ਦੀਪ ਸਿੰਘ, ਜਥੇਦਾਰ ਨਿਸ਼ਾਨ ਸਿੰਘ, ਭਾਈ ਮਨਜੀਤ ਸਿੰਘ ਗਦਲੀ, ਬਾਬਾ ਸੁਰਜੀਤ ਸਿੰਘ ਵੱਲਾ, ਸਾਹਬੀ ਖਾਨਕੋਟ, ਿਛੰਦਰ ਸਿੰਘ ਮੀਰਾਂਚੱਕ, ਬਲਵਿੰਦਰ ਸਿੰਘ, ਸਵਿੰਦਰ ਸਿੰਘ ਚੋਗਾਵਾਂ, ਹਰਦੀਪ ਸਿੰਘ, ਸਰਵਣ ਸਿੰਘ ਚਾਟੀਵਿੰਡ, ਨੰਬਰਦਾਰ ਗੁਰਮੀਤ ਸਿੰਘ ਜੀਵਨ ਪੰਧੇਰ ਤੇ ਹੋਰ ਵੀ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।