ਜੇਐੱਨਐੱਨ, ਅੰਮਿ੍ਤਸਰ : ਮਾਲ ਰੋਡ ਤੇ ਮਜੀਠਾ ਰੋਡ ਇਲਾਕੇ 'ਚ ਵਾਹਨ ਚੋਰ ਗਿਰੋਹ ਦੇ ਮੈਂਬਰਾਂ ਦਾ ਕਹਿਰ ਬਰਕਰਾਰ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਤਵੰਤ ਸਿੰਘ ਨੇ ਸਦਰ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਸਵਾਰ ਹੋ ਕੇ ਮਜੀਠਾ ਰੋਡ ਇਲਾਕੇ 'ਚ ਗਏ ਸਨ। ਸੜਕ ਕੰਢੇ ਮੋਟਰਸਾਈਕਲ ਪਾਰਕ ਕਰਨ ਦੇ ਬਾਅਦ ਉਹ ਕਿਸੇ ਕੰਮ ਚਲੇ ਗਏ। ਜਦੋਂ ਪਰਤੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਹੋਰ ਮਾਮਲੇ ਵਿਚ ਰਵਿੰਦਰ ਸਿੰਘ ਨੇ ਸਿਵਲ ਲਾਈਨ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਲ ਰੋਡ ਸਥਿਤ ਆਈਸੀਆਈਸੀਆਈ ਬੈਂਕ ਵਿਚ ਕਿਸੇ ਕੰਮ ਗਏ ਸਨ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਸੜਕ ਕੰਢੇ ਪਾਰਕ ਕੀਤਾ ਤੇ ਕੰਮ ਲਈ ਚਲੇ ਗਏ। ਕੁੱਝ ਦੇਰ ਬਾਅਦ ਪਰਤੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ।