ਪੱਤਰ ਪ੍ਰੇਰਕ, ਤਰਨਤਾਰਨ : ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਘਰੇਲੂ ਸਾਮਾਨ ਖਰੀਦਣ ਗਏ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੂਰਨ ਸਿੰਘ ਵਾਸੀ ਭੱਠਲ ਭਾਈਕੇ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਪੰਜਾਬ ਹੋਮਗਾਰਡ 'ਚ ਡਿਊਟੀ ਕਰਦਾ ਹੈ ਅਤੇ ਐੱਸਐੱਸਪੀ ਦਫਤਰ ਵਿਖੇ ਤਾਇਨਾਤ ਹੈ। ਡਿਊਟੀ ਖਤਮ ਹੋਣ ਉਪਰੰਤ ਉਹ ਘਰ ਜਾ ਰਿਹਾ ਸੀ। ਕਸਬਾ ਨੌਸ਼ਹਿਰਾ ਪਨੂੰਆਂ ਤੋਂ ਉਹ ਘਰੇਲੂ ਸਮਾਨ ਖਰੀਦਣ ਲੱਗ ਪਿਆ। ਇਸ ਦੌਰਾਨ ਉਸਦਾ ਮੋਟਰਸਾਈਕਲ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਮਾਮਲੇ ਦੀ ਜਾਂਚ ਕਰ ਰਹੇ ਨੌਸ਼ਹਿਰਾ ਪਨੂੰਆਂ ਚੌਕੀ ਇੰਚਾਰਜ ਏਐੱਸਆਈ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਚੋਰ ਦੀ ਤਲਾਸ਼ ਵਿਚ ਲੱਗੀ ਹੋਈ ਹੈ ਜਲਦ ਹੀ ਉਸਦੀ ਪਛਾਣ ਕੀਤੀ ਜਾਵੇਗੀ।