<

p> ਜੇਐੱਨਐੱਨ, ਅੰਮਿ੍ਤਸਰ : ਰਣਜੀਤ ਐਵੀਨਿਊ ਥਾਣੇ ਅਧੀਨ ਪੈਂਦੇ ਕਰਮਪੁਰਾ ਵਿਚ ਕੁਝ ਲੋਕਾਂ ਨੇ ਸੁਨੀਲ ਕੁਮਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸੁਨੀਲ ਕੁਮਾਰ ਨੇ ਦੋਸ਼ ਲਗਾਇਆ ਕਿ ਵੀਨਾ ਅਤੇ ਸੌਰਵ ਨਾਂ ਦੇ ਲੋਕਾਂ ਦੇ ਨਾਲ ਉਨ੍ਹਾਂ ਦਾ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪੁਲਿਸ ਨੇ ਜਾਂਚ ਦੇ ਬਾਅਦ ਵੀਨਾ, ਸੌਰਵ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉੱਧਰ, ਰਣਜੀਤ ਐਵੀਨਿਊ ਥਾਣਾ ਇੰਚਾਰਜ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੌਰਵ ਨੇ ਦੱਸਿਆ ਕਿ ਸੌਰਵ ਅਤੇ ਵੀਨਾ ਨਾਲ ਉਨ੍ਹਾਂ ਦਾ 4.60 ਲੱਖ ਰੁਪਏ ਦਾ ਲੈਣ-ਦੇਣ ਹੈ। ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਪੈਸਿਆਂ ਦੀ ਵਸੂਲੀ ਲਈ ਕੋਰਟ ਵਿਚ ਕੇਸ ਵੀ ਦਰਜ ਕਰ ਰੱਖਿਆ ਹੈ। ਇਸ ਗੱਲ ਨੂੰ ਲੈ ਕੇ ਮੁਲਜ਼ਮ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ। ਸ਼ਨਿਚਰਵਾਰ ਰਾਤ ਉਹ ਆਪਣੀ ਨੈਨੋ ਕਾਰ ਵਿਚ ਸਵਾਰ ਹੋ ਕੇ ਲੋਹਾਰਕਾ ਰੋਡ ਤੋਂ ਘਰ ਪਰਤ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਕਰਮਪੁਰਾ ਚੌਕ ਪਹੁੰਚੀ ਤਾਂ ਅਚਾਨਕ ਇਕ ਲੜਕੀ ਉਨ੍ਹਾਂ ਦੀ ਕਾਰ ਅੱਗੇ ਆ ਕੇ ਰੁਕ ਗਈ। ਉਨ੍ਹਾਂ ਨੇ ਕਾਰ ਦੀ ਬ੍ਰੇਕ ਲਗਾਈ। ਦੇਖਦੇ ਹੀ ਦੇਖਦੇ ਸੌਰਵ ਅਤੇ ਤਿੰਨ ਹੋਰ ਨੌਜਵਾਨ ਪਿਸਟਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਅੱਗੇ ਆ ਗਏ ਅਤੇ ਉਨ੍ਹਾਂ ਨੂੰ ਘਸੀਟਕੇ ਕਾਰ 'ਚੋਂ ਬਾਹਰ ਕੱਢ ਲਿਆ। ਮੁਲਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਕੇ ਉਨ੍ਹਾਂ ਨੂੰ ਰਸਤੇ ਵਿਚ ਸੁੱਟ ਕੇ ਉਨ੍ਹਾਂ ਦਾ ਮੋਬਾਈਲ ਲੈ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਨਜ਼ਦੀਕ ਹੀ ਫੈਜਪੁਰਾ ਪੁਲਿਸ ਚੌਕੀ ਪੁੱਜੇ ਅਤੇ ਵਾਰਦਾਤ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਹਸਪਤਾਲ ਵਿਚ ਦਾਖਲ ਕਰਵਾਇਆ।