ਜੇਐੱਨਐੱਨ, ਅੰਮਿ੍ਤਸਰ : ਫਤਾਹਪੁਰ ਜੇਲ੍ਹ 'ਚ ਇਕ ਹਵਾਲਾਤੀ ਤੋਂ ਜੇਲ੍ਹ ਪ੍ਰਬੰਧਕ ਨੇ ਬੁੱਧਵਾਰ ਦੀ ਰਾਤ ਇਕ ਮੋਬਾਈਲ ਫੋਨ ਤੇ ਇਕ ਸਿਮ ਬਰਾਮਦ ਕੀਤੀ ਹੈ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਰਣਜੀਤ ਸਿੰਘ ਦੇ ਬਿਆਨ 'ਤੇ ਗੇਟ ਹਕੀਮਾਂ ਸਥਿਤ ਫਤਿਹ ਸਿੰਘ ਕਾਲੋਨੀ ਵਾਸੀ ਅਮਨਪ੍ਰਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਗਾਰਦ ਨੂੰ ਸੂਚਨਾ ਮਿਲੀ ਸੀ ਕਿ ਉਕਤ ਹਵਾਲਾਤੀ ਜੇਲ੍ਹ ਵਿਚ ਮੋਬਾਈਲ ਦਾ ਇਸਤੇਮਾਲ ਕਰ ਰਿਹਾ ਹੈ। ਇਸ ਅਧਾਰ 'ਤੇ ਸੁਰੱਖਿਆ ਮੁਲਾਜ਼ਮਾਂ ਨੇ ਸਰਚ ਅਭਿਆਨ ਦੌਰਾਨ ਅਮਨਪ੍ਰਰੀਤ ਸਿੰਘ ਦੇ ਕਬਜ਼ੇ 'ਚੋਂ ਇਕ ਮੋਬਾਈਲ ਤੇ ਸਿਮ ਬਰਾਮਦ ਕੀਤਾ।