ਅੰਮ੍ਰਿਤਸਰ, ਜੇਐੱਨਐੱਨ : ਹਰ ਸਮੇਂ ਮੁਸਕਰਾਉਂਦਾ ਚਿਹਰਾ... ਇਕ ਹੀ ਲਲਕ ਕਿਸੇ ਵੀ ਵਿਅਕਤੀ ਦਾ ਕੋਈ ਕੰਮ ਰਹਿ ਨਾ ਜਾਵੇ। ਇਹੀ ਵਜ੍ਹਾ ਹੈ ਕਿ ਕਦੀ ਉਹ ਆਪਣੇ ਸਟਾਫ਼ ’ਤੇ ਗੁੱਸਾ ਵੀ ਕਰਨ ਤਾਂ ਫਿਰ ਪਿਆਰ ਨਾਲ ਸਮਝਾਉਣ ’ਚ ਵੀ ਦੇਰ ਨਹੀਂ ਕਰਦੇ। ਕਹਿੰਦੇ ਹਨ ਕਿ ਲੋਕਾਂ ਦੀ ਸੇਵਾ ’ਚ ਹੀ ਬੈਠੇ ਹਾਂ, ਜੇ ਉਨ੍ਹਾਂ ਦਾ ਕੰਮ ਨਹੀਂ ਹੋਵੇਗਾ ਤਾਂ ਫਿਰ ਸਾਡਾ ਕੀ ਮਹੱਤਵ ਹੈ। ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਇਸ ਤਰ੍ਹਾਂ ਦੀ ਹੀ ਪਰਸਨੈਲਿਟੀ ਹੈ। ਉਨ੍ਹਾਂ ਦਾ ਗੁੱਸਾ ਵੀ ਸ਼ਹਿਰ ’ਚ ਮਸ਼ਹੂਰ ਹੈ ਤੇ ਵਰਕਰਾਂ ਨਾਲ ਪਿਆਰ ਵੀ। ਸਿਆਸੀ ਵਿਵਸਥਾ ਦੌਰਾਨ ਉਹ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦੇ ਹਨ।

ਸੋਨੀ ਹਮੇਸ਼ਾ ਹੀ ਰਾਇਲ ਲੁੱਕ ’ਚ ਨਜ਼ਰ ਆਉਂਦੇ ਹਨ। ਇਸ ਦੇ ਪਿਛੇ ਦਾ ਰਾਜ਼ ਹੈ, ਉਨ੍ਹਾਂ ਦਾ ਆਪਣੀ ਵਾਰਡਰੋਬ ਦੇ ਪ੍ਰਤੀ ਬੇਹੱਦ ਗੰਭੀਰ ਹੋਣਾ। ਬ੍ਰਾਂਡੇਡ ਕੱਪੜਿਆਂ ਦੇ ਉਹ ਕਾਫੀ ਸ਼ੌਕੀਨ ਹਨ। ਹਾਲਾਂਕਿ ਜਦ ਕਦੀ ਰਿਲੈਕਸ ਮੂਡ ’ਚ ਹੁੰਦੇ ਹਨ ਤਾਂ ਬਰਬੇਰੀ, ਵਸਾਰਚੇ, ਗੂਚੀ, ਨਾਈਕੀ, ਐਡਿਡਾਸ ਵਰਗੇ ਨਾਮੀ ਬ੍ਰਾਂਡ ਦੀ ਟੀ-ਸ਼ਰਟ ਤੇ ਲੋਅਰ ਪਾਉਣਾ ਪਸੰਦ ਕਰਦੇ ਹਨ। ਜ਼ਿਆਦਾਤਰ ਸੋਨੀ ਕੈਜੂਅਲ ਵੇਅਰ ’ਚ ਹੀ ਰਹਿੰਦੇ ਹਨ। ਉਨ੍ਹਾਂ ਦੀ ਪਸੰਦ ਸਫੇਦ ਪੈਂਟ-ਸ਼ਰਟ ਹੈ ਤੇ ਇਹ ਲੋਕਲ ਨਹੀਂ, ਬਲਕਿ ਮੁੰਬਈ ਤੋਂ ਬਣ ਕੇ ਆਉਂਦੀ ਹੈ।

ਸੋਨੀ ਦੀ ਸਾਰੀ ਵਾਰਡਰੋਬ ਮੁੰਬਈ ਦੇ ਮਾਧਵਨ ਮੈਨਸ ਮਾਡਸ ਡਿਜ਼ਾਈਨਰ ਵੱਲੋ ਤਿਆਰ ਕੀਤੀ ਜਾਂਦੀ ਹੈ ਤੇ ਇਸ ਮਾਮਲੇ ’ਚ ਵੀ ਉਹ ਬਹੁਤ ਚੂਜੀ ਹੈ। ਇਸੇ ਡਿਜ਼ਾਈਨ ਦੇ ਬਣਾਏ ਕੱਪੜੇ ਬਾਲੀਵੁੱਡ ਸਟਾਰ ਵੀ ਪਾਉਂਦੇ ਹਨ। ਜ਼ਿਆਦਾਤਰ ਕਾਟਨ ਬੈਸਟ ਕੱਪੜੇ ਪਾਉਣੇ ਪਸੰਦ ਕਰਦੇ ਹਨ। ਇਹੀ ਵਜ੍ਹਾ ਹੈ ਕਿ ਆਪਣੇ ਰਾਇਲ ਪਰਸਨੈਲਿਟੀ ਲਈ ਉਹ ਸਥਾਨਿਕ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਜਾਂਦੇ ਹਨ।

ਸੋਨੀ ਦੇ ਫਿੱਟ ਰਹਿਣ ਦਾ ਰਾਜ਼ ਹਰ ਰੋਜ਼ ਇਕ ਘੰਟਾ ਸੈਰ ਕਰਨਾ ਹੈ। ਜਦ ਉਹ ਲੋਕਲ ਹੁੰਦੇ ਹਨ, ਤਾਂ ਉਹ ਆਪਣੇ ਫਾਰਮ ਹਾਊਸ ’ਤੇ ਸੈਰ ਕਰਦੇ ਹਨ ਤੇ ਜੇ ਸ਼ਹਿਰ ਤੋਂ ਬਾਹਰ ਹੁੰਦੇ ਹਨ, ਜਦ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਸੈਰ ਕਰ ਲੈਂਦੇ ਹਨ। ਸੋਨੀ ਲੰਬੇ ਸਫਰ ’ਚ ਗੱਡੀ ’ਚ ਭਜਨ ਤੇ ਸ਼ਬਦ ਸੁਣਨਾ ਪਸੰਦ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਸਕੂਨ ਮਿਲਦਾ ਹੈ।

0011 ਨੰਬਰ ਦੀਆਂ ਗੱਡੀਆਂ ਦੇ ਸ਼ੌਕੀਨ

ਕੈਬਨਿਟ ਮੰਤਰੀ ਸੋਨੀ ਦੀਆਂ ਗੱਡੀਆਂ ਵੀ ਉਨ੍ਹਾਂ ਦੀ ਪਰਸਨੈਲਿਟੀ ਨਾਲ ਤਾਲਮੇਲ ਖਾਂਦੀਆਂ ਹਨ। ਉਨ੍ਹਾਂ ਦੀਆਂ ਗੱਡੀਆਂ ਦੇ ਕਾਫਿਲੇ ’ਚ ਲੈਂਡ ਕ੍ਰੂਜ਼ਰ, ਮਰਸਿਡੀਜ਼ ਸਿਡਾਨ, ਫੋਰਡ ਐਂਡੇਵਰ, ਫਾਰਚੂਰਨਰ ਸਣੇ ਦਰਜਭਰ ਗੱਡੀਆਂ ਸ਼ਾਮਲ ਹਨ। ਉਨ੍ਹਾਂ ਦੀ ਵੀ ਖ਼ਾਸ ਗੱਲ ਇਹ ਹੈ ਕਿ ਸਾਰੀਆਂ ਗੱਡੀਆਂ ਦੇ ਨੰਬਰ 0011 ਹਨ। ਸੋਨੀ ਹਿੰਦੂ ਕਾਲਜ ’ਚ ਪੜ੍ਹੇ ਹਨ। ਕਾਲਜ ਦੇ ਸਮੇਂ ਤੋਂ ਹੀ ਉਹ ਲਗਜ਼ਰੀ ਕਾਰਾਂ ਦੇ ਸ਼ੌਕੀਨ ਰਹੇ ਹਨ। ਉਸ ਸਮੇਂ ਤੋਂ ਹੀ 0011 ਨੰਬਰ ਉਨ੍ਹਾਂ ਦੀਆਂ ਗੱਡੀਆਂ ਦਾ ਰਿਹਾ ਹੈ। ਕਾਲਜ ’ਚ ਜਿਸ ਜੀਪ ’ਤੇ ਉਹ ਜਾਂਦੇ ਸੀ, ਉਸ ਦਾ ਨੰਬਰ 0011 ਸੀ ਤੇ ਹੁਣ ਜੋ ਵੀ ਗੱਡੀਆਂ ਪਰਿਵਾਰ ’ਚ ਹਨ, ਸਾਰੀਆਂ ਦਾ ਨੰਬਰ 0011 ਹੈ।

Posted By: Sarabjeet Kaur