ਦਲੇਰ ਸਿੰਘ ਜੌਹਲ, ਨਵਾਂ ਪਿੰਡ :

ਪਿੰਡ ਕਿਲਾ ਜੀਵਣ ਸਿੰਘ ਦੇ ਸਰਕਾਰੀ ਹਾਈ ਸਕੂਲ ਵਿਖੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਮੈਗਾ ਕੈਂਪ ਲਗਾਏ ਗਏ। ਇਸ ਮੌਕੇ ਤੇ ਸੀਡੀਪੀਓ ਕੁਲਦੀਪ ਕੌਰ ਤੇ ਹੋਰ ਕਈ ਉੱਚ ਅਧਿਕਾਰੀਆਂ ਪਿੰਡ ਦੀ ਪੰਚਾਇਤ ਨੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਾਰੇ ਹੀ ਬੁਲਾਰਿਆਂ ਨੇ ਬੇਟੀਆਂ ਨੂੰ ਵੱਧ ਤੋਂ ਵੱਧ ਪੜਾਉਣ ਬਾਰੇ ਕਿਹਾ ਭਰੂਣ ਹੱਤਿਆ ਨੂੰ ਸਮਾਜ ਤੇ ਕਲੰਕ ਦੱਸਿਆ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਨੇ ਗੀਤ, ਸਕਿੱਟਾਂ ਤੇ ਹੋਰ ਦਿਲਕਸ਼ ਆਇਟਮਾਂ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਤੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ, ਕਾਂਗਰਸੀ ਆਗੂ ਗੁਰਜੀਤ ਸਿੰਘ, ਇੰਜੀ. ਜਗਦੇਵ ਸਿੰਘ ਜੋਸਨ, ਮੁੱਖ ਅਧਿਆਪਕ ਲਵਲੀਨਪਾਲ ਸਿੰਘ, ਬਲਦੇਵ ਸਿੰਘ ਿਢੱਲੋਂ, ਬਲਵਿੰਦਰ ਸਿੰਘ ਪੰਚ, ਅਮਰੀਕ ਸਿੰਘ ਪੰਚ, ਪੰਚ ਰਣਜੀਤ ਕੌਰ, ਪੰਚ ਦਵਿੰਦਰ ਕੌਰ, ਪੰਚ ਗੁਰਪ੍ਰੀਤ ਕੌਰ, ਪੰਚ ਗੁਲਵਿੰਦਰ ਸਿੰਘ ਸੋਨੀ, ਪੰਚ ਧਰਮਿੰਦਰ ਸਿੰਘ, ਪੰਚ ਰਣਜੀਤ ਸਿੰਘ, ਪੰਚ ਲਖਵਿੰਦਰ ਸਿੰਘ, ਡਾ. ਕੇਵਲ ਸਿੰਘ ਵਾਰਿਸ, ਜਗਤਾਰ ਸਿੰਘ ਮੱਖਣਵਿੰਡੀ, ਜਸਬੀਰ ਸਿੰਘ ਗਾਇਡਨੈਸ ਤੇ ਵੱਡੀ ਗਿਣਤੀ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਹਾਜਰ ਸਨ। ਪ੍ੋਗਰਾਮ ਦੇ ਅਖੀਰ ਵਿਚ ਇੰਜੀ. ਜਗਦੇਵ ਸਿੰਘ, ਗੁਰਜੀਤ ਸਿੰਘ, ਲਵਲੀਨਪਾਲ ਸਿੰਘ ਤੇ ਸਰਪੰਚ ਜੋਗਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ।