ਐਸੋਸੀਏਸ਼ਨ ਸਵਰਨਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਕਰਵਾਏਗੀ ਹੱਲ : ਸਹਿਗਰਾ

ਅਮਰੀਕ ਸਿੰਘ, ਅੰਮਿ੍ਤਸਰ : ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਨਿਜਾਮਪੁਰਾ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਸਹਿਗਰਾ ਦੀ ਅਗਵਾਈ ਹੇਠ ਨੈਸ਼ਨਲ ਰਾਜਪੂਤ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਦੂਸਰੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਹਰਜੀਤ ਸਿੰਘ ਸਹਿਜਰਾ ਤੇ ਲਖਬੀਰ ਸਿੰਘ ਨਿਜਾਮਪੁਰਾ (ਦੋਵੇਂ ਸੀਨੀਅਰ ਵਾਈਸ ਪ੍ਰਧਾਨ) ਗੁਰਦੀਪ ਸਿੰਘ ਰਿੰਕੂ, ਬਿਕਰਮ ਸਿੰਘ ਧੁੰਨਾ, ਸਤਪਾਲ ਸਿੰਘ ਰਾਜੂ, ਅਮਰੀਕ ਸਿੰਘ ਸੁਲਤਾਨਵਿੰਡ (ਚਾਰੇ ਵਾਈਸ ਪ੍ਰਧਾਨ), ਹਰਭਜਨ ਸਿੰਘ ਤੇ ਸਵਰਨ ਸਿੰਘ ਜਨਰਲ ਸਕੱਤਰ, ਅਜੀਤ ਸਿੰਘ ਕੰਡਾ ਸਕੱਤਰ, ਸੁਖਦੀਪ ਸਿੰਘ ਦਾਸੂਵਾਲ ਪ੍ਰਰਾਪੇਗੰਡਾ ਸੈਕਟਰੀ, ਜਗਜੀਤ ਸਿੰਘ ਜੱਗੀ, ਦਿਲਬਾਗ ਸਿੰਘ ਸਹਿਦੇਵ, ਅਵਤਾਰ ਸਿੰਘ ਮੁੱਛਲ, ਕਸ਼ਮੀਰ ਸਿੰਘ ਸਰਲੀਲਾ, ਮਹਿੰਗਾ ਸਿੰਘ, ਮਨੌਹਰ ਸਿੰਘ, ਕੁਲਵੰਤ ਸਿੰਘ ਸ਼ੀਂਹ, ਪਿਆਰਾ ਸਿੰਘ ਤੇ ਸੁਖਰਾਜ ਸਿੰਘ ਜੌੜਾ ਅਨੁਸ਼ਾਸਨ ਕਮੇਟੀ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਨਿਜਾਮਪੁਰਾ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਸਹਿਗਰਾ ਨੇ ਕਿਹਾ ਕਿ ਪ੍ਰਧਾਨ ਸੁਲਤਾਨਵਿੰਡ ਦੀ ਅਗਵਾਈ ਹੇਠ ਸਵਰਨਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਿਚ ਐਸੋਸੀੲੈਸ਼ਨ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਫੋਟੋ-1