ਰਾਜਨ ਮਹਿਰਾ, ਅੰਮਿ੍ਤਸਰ : ਵਿਸ਼ਵ ਹਿੰਦੂ ਪ੍ਰਰੀਸ਼ਦ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਬਜਰੰਗ ਦਲ ਦਫਤਰ ਵਿਖੇ ਹੋਈ। ਮੀਟਿੰਗ 'ਚ ਜ਼ਿਲ੍ਹਾ ਸੰਯੋਜਕ ਬਜਰੰਗ ਦਲ ਅਮਿਤ ਅਬਰੋਲ ਤੇ ਵਿਭਾਗ ਸੰਯੋਜਕ ਰਮਨ ਤੇਜਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿਚ ਬਜਰੰਗ ਦਲ ਵੱਲੋਂ ਜੋ ਤਿ੍ਸ਼ੂਲ ਦੀਖਿਆ ਪ੍ਰਰੋਗਰਾਮ ਹੋ ਰਹੇ ਹਨ, ਉਸੇ ਲੜੀ ਤਹਿਤ ਅੰਮਿ੍ਤਸਰ ਸ਼ਹਿਰ ਵਿਚ ਵੀ 22 ਦਸੰਬਰ ਨੂੰ ਪ੍ਰਰੋਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿ੍ਸ਼ੂਲ ਦੀਖਿਆ ਪ੍ਰਰੋਗਰਾਮ ਵਿਚ ਸਾਰਿਆਂ ਨੂੰ ਧਾਰਮਿਕ ਚਿੰਨ੍ਹ ਧਾਰਨ ਕਰਨ ਦੇ ਨਾਲ-ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੱਭ ਨੂੰ ਸੰਕਲਪ ਦਿੱਤਾ ਜਾਵੇਗਾ। ਇਸ ਮੌਕੇ ਪ੍ਰਾਂਤ ਸਹਿ ਧਰਮ ਪ੍ਰਸਾਰ ਪ੍ਰਧਾਨ ਅਵਨ ਵੋਹਰਾ, ਵਿਹਿਪ ਕਾਰਜਕਰਨੀ ਪ੍ਰਧਾਨ ਜੁਗਲ ਕਿਸ਼ੋਰ, ਜ਼ਿਲ੍ਹਾ ਪ੍ਰਚਾਰ ਪ੍ਰਸਾਰ ਪ੍ਰਧਾਨ ਵਰੁਣ ਮਹਾਜਨ, ਧਰਮ ਪ੍ਰਚਾਰ ਸੰਜੀਵ ਪੰਡਿਤ, ਸਤਿਸੰਗ ਪ੍ਰਮੁੱਖ ਮਨੀਸ਼ ਗੁਪਤਾ, ਦਫਤਰ ਪ੍ਰਧਾਨ ਇੰਦਰਜੀਤ ਮਹਿਤਾ, ਬਜਰੰਗ ਦਲ ਸੁਰੱਖਿਆ ਪ੍ਰਧਾਨ ਵਿਕਾਸ ਬਜਾਜ, ਪ੍ਰਖੰਡ ਸਹਿ ਸੰਯੋਜਕ ਅਮਨ ਸਲਵਾਨ ਆਦਿ ਹਾਜ਼ਰ ਸਨ।