ਪੱਤਰ ਪ੍ੇਰਕ, ਜੀਓਬਾਲਾ : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਾਪਤ ਗੁਰਦੁਆਰਾ ਸ੍ਰੀ ਅਗਾੜਾ ਪਿਛਾੜਾ ਸਾਹਿਬ ਵਿਖੇ ਅੰਮਿ੍ਤਧਾਰੀ ਜੋੜੇ ਦਾ ਸਾਦੇ ਢੰਗ ਨਾਲ ਹੋਇਆ ਆਨੰਦ ਕਾਰਜ ਸਮਾਜ 'ਚ ਇਕ ਨਵੀਂ ਪਿਰਤ ਪਾ ਗਿਆ। ਕਸਬਾ ਜੀਓਬਾਲਾ ਵਾਸੀ ਪਾਲ ਸਿੰਘ ਦੀ ਪੁੱਤਰੀ ਬੀਬਾ ਰਜਵੰਤ ਕੌਰ ਦਾ ਸ਼ੁੱਭ ਆਨੰਦ ਕਾਰਜ ਪਿੰਡ ਭੂਨਾ (ਹਰਿਆਣਾ) ਵਾਸੀ ਲਵਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਲਾਵਾਂ ਫੇਰਿਆਂ ਦੀਆਂ ਰਸਮਾਂ ਨਿਭਾਉਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਮੌਕੇ ਭਾਈ ਸੁਖਚੈਨ ਸਿੰਘ ਦੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਭਾਈ ਗੁਰਸੇਵਕ ਸਿੰਘ ਪੱਧਰੀ ਦੇ ਢਾਡੀ ਜਥੇ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾ ਵਾਚਕ ਭਾਈ ਹਰਵਿੰਦਰ ਸਿੰਘ ਗੰਗਾਨਗਰ ਨੇ ਚਾਰ ਲਾਵਾਂ ਦੀ ਸੰਖੇਪ 'ਚ ਵਿਆਖਿਆ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਅਮਰੀਕ ਸਿੰਘ ਅਜਨਾਲਾ, ਸੰਤ ਬਾਬਾ ਭੋਲਾ ਸਿੰਘ ਸਰਹਾਲੀ ਸਾਹਿਬ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲਿਆਂ ਤੇ ਹੋਰ ਸੰਤਾਂ ਮਹਾਂਪੁਰਖਾਂ ਨੇ ਸੁਭਾਗੀ ਜੋੜੀ ਨੂੰ ਸਿਰੋਪਾਓ ਦੇ ਕੇ ਗੁਰਮਤਿ ਅਨੁਸਾਰ ਜ਼ਿੰਦਗੀ ਜੀਊਣ ਦਾ ਆਸ਼ੀਰਵਾਦ ਦਿੰਦਿਆਂ ਸੁੱਖਮਈ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਖਾਲਸਾ ਸਤਿਕਾਰ ਸਭਾ ਹਰਿਆਣਾ, ਬਾਬਾ ਸ਼ੇਰ ਸਿੰਘ, ਬਾਬਾ ਸੁਖਜਿੰਦਰ ਸਿੰਘ ਬੱਬੂ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਸੇਵਕ ਸਿੰਘ, ਚਰਨਜੀਤ ਸਿੰਘ ਹਾਂਗਕਾਂਗ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸਾਕ ਸਬੰਧੀਆਂ ਨੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।