v> ਹਰਵਿੰਦਰ ਸਿੰਘ ਸਿੱਧੂ, ਰਮਦਾਸ : ਕਿਸਾਨ ਅੰਦੋਲਨ ਦੇ ਚੱਲਦਿਆਂ ਟਰੈਕਟਰ ਨੌਜਵਾਨਾਂ ਦੀ ਪਸੰਦ ਬਣਦਾ ਜਾ ਰਿਹਾ ਹੈ। ਨੌਜਵਾਨ ਵਿਆਹ ਮੌਕੇ ਲਾੜੀ ਨੂੰ ਟਰੈਕਟਰ ’ਤੇ ਲਿਆਉਣ ਨੂੰ ਤਰਜੀਹ ਦੇ ਰਹੇ ਹਨ। ਜਿੱਥੇ ਪਹਿਲਾਂ ਲਾੜੀ ਨੂੰ ਲਿਆਉਣ ਲਈ ਮਹਿੰਗੀਆਂ ਕਾਰਾਂ ਸਜਾਈਆਂ ਜਾਂਦੀਆਂ ਸਨ, ਉੱਥੇ ਹੁਣ ਨੌਜਵਾਨ ਟਰੈਕਟਰਾਂ ਨੂੰ ਸ਼ਿੰਗਾਰ ਕੇ ਕਿਸਾਨੀ ਝੰਡੇ ਲਾ ਡੋਲੀ ਲਿਆ ਰਹੇ ਹਨ।

ਕਸਬਾ ਰਮਦਾਸ ਦੇ ਨੌਜਵਾਨ ਸ਼ੇਰ-ਏ-ਪੰਜਾਬ ਸਿੰਘ ਪੁੱਤਰ ਰਤਨ ਸਿੰਘ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਗਿਆ। ਉਹ ਟਰੈਕਟਰ ਨੂੰ ਫੁੱਲਾਂ ਨਾਲ ਸਜਾ ਕੇ ਖ਼ੁਦ ਡਰਾਈਵਿੰਗ ਕਰਦੇ ਹੋਏ ਆਪਣੀ ਹਮਸਫ਼ਰ ਹਰਮਨਦੀਪ ਕੌਰ ਪੁੱਤਰੀ ਪਿਆਰਾ ਸਿੰਘ ਵਾਸੀ ਅਜਨਾਲਾ ਨੂੰ ਵਿਆਹੁਣ ਗਿਆ।

Posted By: Jagjit Singh