ਗੁਰਮੀਤ ਸੰਧੂ, ਅੰਮਿ੍ਰਤਸਰ : ਕੌਮੀ ਤੇ ਇੰਟਰਨੈਸ਼ਨਲ ਪੱਧਰ 'ਤੇ ਵੱਖ-ਵੱਖ ਅਥਲੈਟਿਕ ਮੁਕਾਬਲਿਆਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਬੀਐੱਸਐੱਫ ਕਮਾਡੈਂਟ ਦੀ ਪਤਨੀ ਤੇ ਕੌਮਾਂਤਰੀ ਮਾਸਟਰਜ਼ ਅਥਲੀਟ ਮਨਿੰਦਰਜੀਤ ਕੌਰ 2 ਤੋਂ 7 ਦਸੰਬਰ ਤਕ ਮਲੇਸ਼ੀਆ 'ਚ ਹੋਣ ਵਾਲੀ ਮਾਸਟਰਜ਼ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ-2019 'ਚ ਹਿੱਸਾ ਲਵੇਗੀ।

ਮਨਿੰਦਰਜੀਤ ਕੌਰ ਇਸ ਤੋ ਪਹਿਲਾਂ ਸ਼ਾਰਟਪੁੱਟ 'ਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਕਈ ਮੈਡਲ ਜਿੱਤ ਚੁੱਕੀ ਹੈ। ਮਾਸਟਰਜ਼ ਗੇਮਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਮੇਜਰ ਬਲਰਾਜ ਸਿੰਘ, ਜ਼ਿਲ੍ਹਾ ਇਕਾਈ ਕਨਵੀਨਰ ਕੌਮਾਂਤਰੀ ਮਾਸਟਰਜ਼ ਅਥਲੀਟ ਅਵਤਾਰ ਸਿੰਘ ਪੀਪੀ, ਵੈਟਰਨ ਖਿਡਾਰੀ ਮੈਡਮ ਹਰਪਵਨਪ੍ਰ੍ਰ੍ਰੀਤ ਕੌਰ, ਅਵਤਾਰ ਸਿੰਘ ਜੀਐੱਨਡੀਯੂ, ਅਜੀਤ ਸਿੰਘ ਰੰਧਾਵਾ, ਸਵਰਨ ਸਿੰਘ ਜੀਐੱਨਡੀਯੂ, ਖੇਡ ਪ੍ਰਮੋਟਰ ਜੀਐੱਸ ਸੰਧੂ, ਬਲਜਿੰਦਰ ਸਿੰਘ ਮੱਟੂ, ਮੀਨੂੰ ਸ਼ਰਮਾ ਆਦਿ ਨੇ ਆਸ ਪ੍ਰਗਟ ਕੀਤੀ ਕਿ ਮਨਿੰਦਰਜੀਤ ਕੌਰ ਇਸ ਵਾਰ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰੇਗੀ।