ਪੱਤਰ ਪ੍ਰਰੇਰਕ, ਲੋਪੋਕੇ : ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਪੱਛਮੀ ਮੰਡਲ ਅੰਮਿ੍ਤਸਰ ਦੀ ਮੰਡਲ ਕਮੇਟੀ ਦੀ ਚੋਣ ਸਬ-ਅਰਬਨ ਸਰਕਲ ਅੰਮਿ੍ਤਸਰ ਦੇ ਪ੍ਰਧਾਨ ਬਲਦੇਵ ਸਿੰਘ ਡੁਲਟ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ। ਮੀਟਿੰਗ 'ਚ ਉਚੇਚੇ ਤੌਰ 'ਤੇ ਪੰਜਾਬ ਦੇ ਸਾਬਕਾ ਪ੍ਰਧਾਨ ਮੁਖਤਿਆਰ ਸਿੰਘ ਮੁਹਾਵਾ, ਹਰਜਿੰਦਰ ਸਿੰਘ ਦੁਧਾਲਾ, ਰਜਿੰਦਰ ਸਿੰਘ ਕਾਹਲੋਂ, ਨਰੇਸ਼ ਕੁਮਾਰ, ਕੁਲਦੀਪ ਸਿੰਘ ਉਦੋਕੇ, ਰਾਜ ਕੁਮਾਰ, ਰਾਜਪਾਲ ਸਿੰਘ, ਤਰਲੋਚਨ ਸਿੰਘ, ਅਮਨਬੀਰ ਸਿੰਘ, ਜੈਮਲ ਸਿੰਘ, ਨਵਦੀਪ ਸਿੰਘ ਸੇਖੋਂ, ਜਸਪਾਲ ਮੰਨਣ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮੇਜਰ ਸਿੰਘ ਨੂੰ ਟੀਐੱਸਯੂ ਪੱਛਮੀ ਦਾ ਪ੍ਰਧਾਨ, ਸਤਪਾਲ ਸਿੰਘ ਨੂੰ ਮੀਤ ਪ੍ਰਧਾਨ, ਪਲਵਿੰਦਰ ਸਿੰਘ ਨੂੰ ਸਕੱਤਰ, ਜਗਤਾਰ ਸਿੰਘ ਨੂੰ ਸਹਾਇਕ ਸਕੱਤਰ ਤੇ ਤਰਲੋਚਨ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।