ਜਾਗਰਣ ਪੱਤਰਕਾਰ, ਅੰੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ram Das International Airport) 'ਤੇ ਸ਼ੁੱਕਰਵਾਰ ਸਵੇਰੇ ਯਾਤਰੀਆਂ ਨੇ ਖ਼ੂਬ ਹੰਗਾਮਾ ਕੀਤਾ। ਦੁਬਈ ਤੋਂ ਅੰਮ੍ਰਿਤਸਰ ਪਰਤੀ ਸਪਾਈਸ ਜੈੱਟ ਦੀ ਫਲਾਈਟ 'ਚੋਂ 50 ਦੇ ਕਰੀਬ ਯਾਤਰੀਆਂ ਦਾ ਸਾਮਾਨ ਗਾਇਬ ਪਾਇਆ ਗਿਆ। ਯਾਤਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਪੀੜਤ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਨਿੱਚਰਵਾਰ ਤਕ ਸਾਮਾਨ ਉਨ੍ਹਾਂ ਦੇ ਘਰ ਪਹੁੰਚ ਜਾਵੇਗਾ।

ਸ਼ੁੱਕਰਵਾਰ ਸਵੇਰੇ ਤਕਰੀਬ ਸਾਢੇ 3 ਵਜੇ ਦੁਬਈ ਤੋਂ ਪਰਤੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸਜੀ-56 ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਉਤਰੀ। ਇਸ ਤੋਂ ਬਾਅਦ ਯਾਤਰੀ ਕਸਟਮ ਕਲੀਅਰੈਂਸ ਤੇ ਸਾਮਾਨ ਦੀ ਚੈਕਿੰਗ ਕਰਵਾ ਰਹੇ ਸਨ। ਇਸ ਦੌਰਾਨ ਕਈ ਯਾਤਰੀਆਂ ਦਾ ਸਾਮਾਨ ਗ਼ਾਇਬ ਮਿਲਿਆ। ਇਸ ਤੋਂ ਬਾਅਦ ਉਹ ਸਪਾਈਸ ਜੈੱਟ ਦੇ ਕਾਊਂਟਰ 'ਤੇ ਪਹੁੰਚੇ ਤੇ ਹੰਗਾਮਾ ਕੀਤਾ। ਅਧਿਕਾਰੀਆਂ ਨੇ ਜਦੋਂ ਜਾਂਚ ਕਰਵਾਈ ਤਾਂ ਪਤਾ ਚੱਲਿਆ ਕਿ 50 ਯਾਤਰੀਆਂ ਦਾ ਸਾਮਾਨ ਗ਼ਾਇਬ ਹੈ। ਇਸ ਤੋਂ ਬਾਅਦ ਯਾਤਰੀਆਂ ਨੂੰ ਕਿਸੇ ਤਰ੍ਹਾਂ ਸ਼ਾਂਤ ਕਰਵਾਇਆ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਨਿਚਰਵਾਰ ਤਕ ਉਨ੍ਹਾਂ ਦਾ ਸਾਮਾਨ ਪਹੁੰਚਾਇਆ ਜਾਵੇਗਾ।

Posted By: Seema Anand