ਜੇਐੱਨਐੱਨ, ਅੰਮ੍ਰਿਤਸਰ : ਟਾਂਗਰਾ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਲਗਪਗ ਛੇ ਹਥਿਆਰਬੰਦ ਲੁਟੇਰਿਆਂ ਨੇ ਸ਼ਨਿਚਰਵਾਰ ਨੂੰ ਹਮਲਾ ਬੋਲ ਦਿੱਤਾ। ਇਸ ਤੋਂ ਪਹਿਲਾਂ ਕਿ ਬੈਂਕ ਸਟਾਫ ਕੁਝ ਸਮਝ ਪਾਉਂਦੇ ਲੁਟੇਰਿਆਂ ਨੇ ਮੈਨੇਜਰ 'ਤੇ ਪਿਸਤੌਲ ਰੱਖ ਦਿੱਤੀ ਤੇ ਇਸ ਤੋਂ ਬਾਅਦ ਉੱਥੇ ਪਈ ਨਕਦੀ ਜਮ੍ਹਾ ਕਰਨ ਲੱਗੇ। ਲੁਟੇਰੇ ਲਗਪਗ 7.83 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਫਰਾਰ ਹੁੰਦੇ ਸਮੇਂ ਲੁਟੇਰੇ ਸੀਸੀਟੀਵੀ ਨਾਲ ਜੁੜੀ ਡੀਵੀਆਰ ਵੀ ਲੈ ਗਏ।

Posted By: Amita Verma