ਕੁਲਦੀਪ ਸੰਤੂਨੰਗਲ, ਚੇਤਨਪੁਰਾ

ਬਲਾਕ ਮਜੀਠਾ ਦੇ ਪਿੰਡ ਸੋਹੀਆ ਕਲਾਂ ਤੇ ਅਬਾਦੀ ਵਰਪਾਲ ਦੋਵਾਂ ਪਿੰਡਾਂ ਦੇ ਸਾਂਝੇ ਸਹਿਯੋਗ ਨਾਲ ਸਰਕਾਰੀ ਐਲਟਰੀ ਸਕੂਲ ਅਬਾਦੀ ਵਰਪਾਲ ਦੇ ਆਂਗਣਵਾੜੀ ਸੈਟਰ ਵਿੱਚ ਬੇਟੀ ਬਚਾਉ ਬੇਟੀ ਪੜਾਉ ਮੁੰਹਿਮ ਤਹਿਤ ਧੀਆਂ ਦੀ ਲੋਹੜੀ ਦਾ ਪ੫ੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਾਕ ਦੇ ਸੀਡੀਪੀਓ ਗਗਨਦੀਪ ਸਿੰਘ ਤੇ ਮੈਡਮ ਬਲਵਿੰਦਰ ਕੌਰ ਨੇ ਹਾਜਰੀ ਭਰੀ, ਸੁਪਰਵਾਈਜਰ ਪਲਵਿੰਦਰ ਕੌਰ, ਗੁਰਦੇਵ ਕੌਰ ਸਮੂਹ ਆਗਣਵਾੜੀ ਸਟਾਫ ਤੇ ਸਕੂਲ ਦੇ ਮੁੱਖੀ ਸ੫ੀਮਤੀ ਸਤਵਿੰਦਰ ਕੌਰ ਸੀਐੱਚਟੀ ਮੋਹਨ ਸਿੰਘ ਪਿੰਡ ਵਾਸੀਆਂ ਵੱਲੋ ਜੀ ਆਇਆ ਨੂੰ ਕਿਹਾ ਗਿਆ। ਪਿੰਡ ਸੋਹੀਆ ਕਲਾਂ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਤੇ ਅਬਾਦੀ ਵਰਪਾਲ ਨਵੀ ਬਣੀ ਸਰਪੰਚ ਸ੫ੀਮਤੀ ਹਰਪ੫ੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਸਾਨੂੰ ਲੜਕੀਆਂ ਦਾ ਵੱਧ ਤੋ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਤੇ ਧੀਆਂ ਦੇ ਜਨਮ ਤੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਸੀਡੀਪੀਉ ਗਗਨਦੀਪ ਸਿੰਘ ਤੇ ਮੈਡਮ ਬਲਵਿੰਦਰ ਕੋਰ ਵੱਲੋ ਨਵੀਆ ਜੰਮੀਆ ਧੀਆ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਧੀਆਂ ਤੇ ਪੁੱਤਾਂ ਵਿਚ ਕੋਈ ਫਰਕ ਨਹੀ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਸਰਕਾਰ ਵੱਲੋਂ ਵੱਖ-ਵੱਖ ਪ੫ੋਗਰਾਮਾ ਰਾਹੀ ਧੀਆਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਮੇਲ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਸੋਹੀ, ਨੰਬਰਦਾਰ ਕਾਬਲ ਸਿੰਘ, ਸੰਦੀਪ ਕੈਰੋ, ਸੁਰਜੀਤ ਗਿੱਲ, ਨਵਤੇਜਪਾਲ ਸਿੰਘ, ਗੁਰਪਿੰਦਰ ਸਿੰਘ, ਇਕਬਾਲ ਸਿੰਘ, ਮੈਬਰ ਗੁਰਚਰਨ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਕੌਰ ਕੈਰੋ, ਲਖਬੀਰ ਕੌਰ, ਨਵਜੋਤ ਸਿੰਘ, ਮੱਖਣ ਸਿੰਘ, ਜਗਬੀਰ ਸਿੰਘ, ਸਾਬਕਾ ਸਰਪੰਚ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।