ਰਮੇਸ਼ ਰਾਮਪੁਰਾ, ਅੰਮਿ੍ਰਤਸਰ : 23 ਅਤੇ 24 ਨਵੰਬਰ ਸ਼ਾਮ 6 ਵਜੇ ਨਾਟਕ 'ਲੋਹਾ ਕੁੱਟ' ਦਾ ਮੰਚਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਡਰਾਮਾ ਡਾਇਰੈਕਟਰ ਮੰਚਪ੍ਰੀਤ ਨੇ ਦੱਸਿਆ ਕਿ ਬਲਵੰਤ ਗਾਰਗੀ ਦੇ ਲਿਖੇ ਨਾਟਕ ਨੂੰ ਉਨ੍ਹਾਂ (ਮੰਚਪ੍ਰੀਤ) ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਰੰਗਕਰਮੀ ਮੰਚ ਦੇ ਬੈਨਰ ਹੇਠ ਖੇਡਿਆ ਜਾਣ ਵਾਲਾ ਇਹ ਨਾਟਕ 1 ਘੰਟਾ 20 ਮਿੰਟ ਦਾ ਹੋਵੇਗਾ। ਇਸ ਨਾਟਕ ਦੇ ਅਨੇਕਾਂ ਸਫਲਤਾਪੂਰਵਕ ਸ਼ੋਅ ਕਰ ਚੁੱਕੇ ਡਾਇਰੈਕਟਰ ਮੰਚਪ੍ਰੀਤ ਦਾ ਕਹਿਣਾ ਹੈ ਕਿ ਨਾਟਕ ਦੀ ਸਮੁੱਚੀ ਟੀਮ ਵੱਲੋਂ ਇਸ ਨਾਟਕ ਲਈ ਵੱਡੀ ਮਿਹਨਤ ਕੀਤੀ ਗਈ ਹੈ ਤੇ ਇਹ ਨਾਟਕ ਦਰਸ਼ਕਾਂ ਦੀਆਂ ਆਸਾਂ 'ਤੇ ਖਰਾ ਉੱਤਰੇਗਾ।