ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਕੇਂਦਰੀ ਖੇਤੀ ਬਿੱਲਾਂ ਦੇ ਵਿਰੋਧ 'ਚ ਜਿਥੇ ਦੇਸ਼ ਪੱਧਰੀ ਮੋਰਚਾ ਲਾ ਕੇ ਦੇਸ਼ ਭਰ ਦੇ ਕਿਸਾਨ, ਮਜਦੂਰ, ਨੌਜਵਾਨ ਤੇ ਬੁੱਧੀਜੀਵੀ ਵਰਗ ਰਾਜਧਾਨੀ ਦਿੱਲੀ ਵਿਖੇ ਟਰੈਕਟਰ ਪਰੇਡ ਕਰ ਰਹੇ ਹਨ। ਉਥੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾ ਧਰਮ ਕਿਸਾਨੀ ਬਚਾਉਣ ਲਈ ਟਰੈਕਟਰ ਮਾਰਚ ਕੀਤੇ।

ਹਰੀਕੇ ਤੋਂ ਜਥੇਦਾਰ ਬਗੀਚਾ ਸਿੰਘ, ਠੇਕੇਦਾਰ ਇਕਬਾਲ ਸਿੰਘ ਸਿੱਧੂ, ਜਥੇਦਾਰ ਸਤਨਾਮ ਸਿੰਘ ਤੇ ਮੈਂਬਰ ਅਮਰਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਟਰੈਕਟਰ ਮਾਰਚ ਰਵਾਨਾ ਹੋਇਆ। ਜੋ ਵੱਖ-ਵੱਖ ਪਿੰਡਾਂ ਤੋ ਹੁੰਦਾ ਹੋਇਆ ਸਰਹਾਲੀ ਤੋਂ ਵਾਪਸ ਹਰੀਕੇ ਸਮਾਪਤ ਕੀਤਾ ਗਿਆ। ਹਰੀਕੇ ਦੇ ਨਾਲ-ਨਾਲ ਪਿੰਡ ਬੂਹ, ਬੂਹ ਹਥਾੜ, ਬੂਹ ਹਵੇਲੀਆਂ, ਕੁੱਤੀਵਾਲਾ, ਗੱਟੀ ਹਰੀਕੇ, ਘੜੁੰਮ, ਕਿੜੀਆਂ, ਜੌਣੇਕੇ, ਮਰੜ੍ਹ, ਅਲੀਪੁਰ, ਰੱਤਾਗੁੱਦਾ ਤੇ ਨਬੀਪੁਰ ਤੋਂ ਟਰੈਕਟਰਾਂ ਸਮੇਤ ਵੱਡੀ ਗਿਣਤੀ ਇਕੱਤਰ ਹੋਏ ਕਿਸਾਨਾਂ ਮਜਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਖਡੂਰੀਏ, ਠੇਕੇਦਾਰ ਗੁਰਮੇਜ ਸਿੰਘ, ਕਿਸ਼ਨ ਕੁਮਾਰ ਆੜ੍ਹਤੀ ਨੇ ਕਿਹਾ ਖੇਤੀ ਸੋਧ ਬਿੱਲ ਵਰਗੇ ਕਾਲੇ ਕਾਨੂੰਨ ਦੇਸ਼ ਵਿਰੋਧੀ ਹਨ ਤੇ ਇਸ ਨਾਲ ਆਰਥਿਕ ਮੰਦਹਾਲੀ ਦੇ ਝੰਬੇ ਕਿਸਾਨਾਂ ਦਾ ਹੋਰ ਲਤਾੜੇ ਜਾਣਾ ਤਹਿ ਹੈ। ਉਨ੍ਹਾਂ ਕਿਹਾ ਇੰਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਹਰ ਵਰਗ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨ ਆਗੂ ਦਲਜੀਤ ਸਿੰਘ ਹਰੀਕੇ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਹਿਲੀ ਫਰਵਰੀ ਨੂੰ ਸੰਯੁਕਤ ਮੋਰਚੇ ਤੋਂ ਸੰਸਦ ਤਕ ਪੈਦਲ ਮਾਰਚ ਨੂੰ ਕਾਮਯਾਬ ਕਰਨ ਲਈ ਦਿੱਲੀ ਵੱਲ ਕੂਚ ਕਰੀਏ। ਇਸ ਲਈ ਪਿੰਡਾਂ ਦੇ ਕਿਸਾਨ ਆਗੂਆਂ ਨੂੰ ਲਾਮਬੰਦ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਜੋਨੀ, ਜਸਵਿੰਦਰ ਸਿੰਘ ਸਿੱਧੂ, ਡਾ. ਜੋਗਾ ਸਿੰਘ, ਬਲਜਿੰਦਰ ਸਿੰਘ ਹਵੇਲੀਆਂ, ਮਨਦੀਪ ਸਿੰਘ ਮੱਤਾ, ਜਗਦੀਪ ਸਿੰਘ ਵਸੀਕਾ, ਹਰਜੀਤ ਸਿੰਘ ਨੰਬਰਦਾਰ, ਬਲਵੰਤ ਸਿੰਘ ਪੰਨੂ, ਜਗਰੂਪ ਸਿੰਘ ਪੰਨੂ, ਕਾਰਜ ਸਿੰਘ ਗਿੱਲ, ਸਰਪੰਚ ਰੇਸ਼ਮ ਸਿੰਘ, ਗੁਰਵਿੰਦਰ ਸਿੰਘ ਮੈਂਬਰ, ਸੁਖਜਿੰਦਰ ਸਿੰਘ, ਦਵਿੰਦਰ ਸਿੰਘ ਬਾਈ, ਰੋਬਿਨ ਸਿੰਘ, ਜੁਗਰਾਜ ਸਿੰਘ ਖਹਿਰਾ, ਨਿਸ਼ਾਨ ਸਿੰਘ ਗਿੱਲ, ਗੁਰਦੇਵ ਸਿੰਘ, ਅਨਿਲ ਕੁਮਾਰ, ਬਾਬਾ ਰਾਮ ਸਿੰਘ, ਬਾਬਾ ਹਰਵਿੰਦਰ ਸਿੰਘ ਚਾਂਦੀ ਆਦਿ ਨੌਜਵਾਨ ਆਗੂ ਹਾਜ਼ਰ ਸਨ।

-- ਨੌਜਵਾਨਾਂ ਦੀ ਏਕਤਾ ਤੇ ਰੋਹ ਅੱਗੇ ਝੁਕੇਗੀ ਸਰਕਾਰ : ਸਭਰਾ

'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਗਠਨ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਸਭਰਾ ਨੇ ਸੰਘਰਸ਼ ਦੇ ਰਾਹ ਪਏ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਯੂਥ ਏਕਤਾ ਦੀ ਦਾਦ ਦਿੱਤੀ। ਉਨ੍ਹਾਂ ਕਿਹਾ ਨੌਜਵਾਨਾਂ ਦੀ ਏਕਤਾ ਤੇ ਰੋਹ ਸਾਹਮਣੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿੰਡ ਪਿੰਡ ਨੌਜਵਾਨਾਂ ਨੂੰ ਲਾਮਬੰਦ ਕਰਕੇ ਯੂਥ ਆਗੂਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।