ਜਸਪਾਲ ਸਿੰਘ ਜੱਸੀ, ਤਰਨਤਾਰਨ : ਥਾਣਾ ਸਦਰ ਤਰਨਤਾਰਨ ਪੁਲਿਸ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕਰਦਿਆਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਹੈ। ਜਦਕਿ ਪੁਲਿਸ ਨੇ 21 ਵਿਅਕਤੀਆਂ ਵਿਰੁੱਧ ਨਸ਼ੇ ਦਾ ਧੰਦਾ ਕਰਨ ਸਬੰਧੀ ਜਿਥੇ ਕੇਸ ਦਰਜ ਕੀਤਾ ਹੈ, ਉਥੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਵੀ ਕੀਤਾ ਹੈ।

ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਬਾਗਾ, ਭੁਪਿੰਦਰ ਸਿੰਘ, ਹਰਕੰਵਲਜੀਤ ਸਿੰਘ ਵਾਸੀ ਮਾਣੋਚਾਹਲ, ਅਰਸ਼ਦੀਪ ਸਿੰਘ ਕਾਲਾ, ਬਲਜਿੰਦਰ ਸਿੰਘ ਵਾਸੀ ਜੀਓਬਾਲਾ, ਹਰਮਨਦੀਪ ਸਿੰਘ ਵਾਸੀ ਗੁਲਾਲੀਪੁਰ, ਮਨਪ੍ਰਰੀਤ ਸਿੰਘ ਮਨੀ ਵਾਸੀ ਬੁੱਘਾ, ਰਣਪ੍ਰਰੀਤ ਸਿੰਘ ਗੋਲ, ਗੁਰਵਿੰਦਰ ਸਿੰਘ ਰਾਜਾ, ਦਵਿੰਦਰ ਸਿੰਘ ਸੋਨੂੰ, ਹਰਪ੍ਰਰੀਤ ਸਿੰਘ ਹੈਪੀ, ਜਗਰੂਪ ਸਿੰਘ ਜੂਪਾ, ਲਵ ਵਾਸੀ ਪੱਖੋਕੇ, ਸਲਵਿੰਦਰ ਸਿੰਘ ਵਾਸੀ ਬਾਗੜੀਆਂ, ਬੀਰਾ ਸਿੰਘ ਵਾਸੀ, ਦਲਜੀਤ ਸਿੰਘ ਟੋਨੀ ਨੌਰੰਗਾਬਾਦ, ਗੁਰਬੀਰ ਸਿੰਘ ਵਾਸੀ ਡਾਲੇਕੇ, ਸੁਖਦੇਵ ਸਿੰਘ ਵਾਸੀ ਵਲੀਪੁਰ, ਮੰਗਾ ਸਿੰਘ ਵਾਸੀ ਬਾਕੀਪੁਰ, ਨਿੱਕਾ ਸਿੰਘ ਵਾਸੀ ਅਲਾਵਰਪੁਰ, ਅਵਤਾਰ ਸਿੰਘ ਵਾਸੀ ਮਾਣੋਚਾਹਲ ਹੈਰੋਇਨ, ਪੋਸਤ, ਅਫੀਮ, ਗੋਲੀਆਂ ਨਸ਼ੀਲੇ ਟੀਕੇ ਆਦਿ ਹੋਰ ਰਾਜਾਂ ਤੇ ਜ਼ਿਲਿ੍ਹਆਂ 'ਚ ਲਿਆ ਕੇ ਅੱਗੇ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਉਕਤ ਸੂਚਨਾ ਦੇ ਅਧਾਰ 'ਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਦੋਂ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਗਈ ਤਾਂ ਹਰਪ੍ਰਰੀਤ ਸਿੰਘ ਹੈਪੀ ਤੇ ਜਗਰੂਪ ਸਿੰਘ ਜੂਪਾ ਕਾਬੂ ਆ ਗਏ। ਜਦਕਿ 835 ਗੋਲੀਆਂ, 64 ਟੀਕੇ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਬਾਕੀ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਲੰਘੇ ਦਿਨ ਤੋਂ ਤਰਨਤਾਰਨ ਪੁਲਿਸ ਨੇ ਜ਼ਿਲ੍ਹੇ ਭਰ 'ਚ ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਛਾਪੇਮਾਰੀ ਮੁਹਿੰਮ ਵਿੱਢੀ ਹੋਈ ਹੈ। ਜਦਕਿ ਪਾਕਿਸਤਾਨ ਤੋਂ ਹੈਰੋਇਨ, ਹਥਿਆਰ ਤੇ ਜਾਅਲੀ ਕਰੰਸੀ ਮੰਗਵਾਉਣ ਦੇ ਦੋਸ਼ ਹੇਠ 33 ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਕੁਝ ਨੂੰ ਪੁਲਿਸ ਨੇ ਗਿ੍ਫਤਾਰ ਵੀ ਕੀਤਾ ਹੈ।