ਜਸਪਾਲ ਸਿੰਘ ਜੱਸੀ, ਤਰਨਤਾਰਨ : ਜ਼ਿਲ੍ਹੇ ਤੋਂ ਕੋਰੋਨਾ ਜਾਂਚ ਲਈ ਲਏ ਗਏ ਨਮੂਨਿਆਂ 'ਚੋਂ ਅੰਮਿ੍ਤਸਰ ਦੇ ਮੈਡੀਕਲ ਕਾਲਜ ਦੀ ਲੈਬੋਰੇਟਰੀ ਤੋਂ 546 ਦੀ ਰਿਪੋਰਟ ਅੱਜ ਆਈ ਹੈ, ਜਿਨ੍ਹਾਂ 'ਚ ਤਿੰਨ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਜਦਕਿ 543 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਅੱਜ ਕੀਤੇ ਗਏ 7 ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਦਕਿ ਸਰਕਾਰੀ ਹਸਪਤਾਲਾਂ 'ਚ ਐਤਵਾਰ 964 ਸੈਂਪਲ ਹੋਰ ਲਏ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਜ਼ਿਲ੍ਹੇ 'ਚ ਹੁਣ ਤਕ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ ਇਕ ਲੱਖ 66 ਹਜ਼ਾਰ 106 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿੰਨਾਂ 'ਚੋਂ ਇਕ ਲੱਖ 62 ਹਜ਼ਾਰ 539 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਤੇ 2245 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ 981 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਹੁਣ ਤਕ 2068 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਜ਼ਿਲ੍ਹੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 65 ਹੈ, ਜਿੰਨ੍ਹਾਂ 'ਚੋਂ 44 ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ, 2 ਵਿਅਕਤੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਤੇ 5 ਇਲਾਜ ਲਈ ਹੋਰ ਜ਼ਿਲਿ੍ਹਆਂ 'ਚ ਦਾਖਲ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 112 ਹੈ।

-- ਕਿਸ ਹਸਪਤਾਲ 'ਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ

ਤਰਨਤਾਰਨ : 5

ਖਡੂਰ ਸਾਹਿਬ : 0

ਮੀਆਂਵਿੰਡ : 0

ਕੈਰੋਂ : 0

ਪੱਟੀ : 0

ਸਰਹਾਲੀ : 0

ਘਰਿਆਲਾ : 0

ਝਬਾਲ : 0

ਕਸੇਲ : 0

ਸੁਰਸਿੰਘ : 2

ਖੇਮਕਰਨ : 7

ਕੁੱਲ : 14

-- ਕਿਸ ਹਸਪਤਾਲ 'ਚ ਜਾਂਚ ਲਈ ਲਏ ਕਿੰਨੇ ਨਮੂਨੇ

ਤਰਨਤਾਰਨ : 13

ਖਡੂਰ ਸਾਹਿਬ : 23

ਪੱਟੀ : 50

ਸੁਰਸਿੰਘ : 28

ਕੈਰੋਂ : 42

ਕਸੇਲ : 46

ਝਬਾਲ : 57

ਸਰਹਾਲੀ : 76

ਘਰਿਆਲਾ : 100

ਖੇਮਕਰਨ : 37

ਮੀਆਂਵਿੰਡ : 20

ਕੁੱਲ : 492