ਮਾਨ ਸਿੰਘ, ਮੀਆਂਵਿੰਡ : ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਰਾਜਧਾਨੀ ਦਿੱਲੀ ਵਿਖੇ ਟਰੈਕਟਰ ਪਰੇਡ ਕੀਤੀ ਗਈ, ਉਥੇ ਦੂਜੇ ਪਾਸੇ ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਵੀ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ।

ਇਸ ਟਰੈਕਟਰ ਪਰੇਡ ਦਾ ਸ੍ਰੀ ਗੁਰੂ ਅੰਗਦ ਦੇਵ ਕਲੱਬ ਤੇ ਨਗਰ ਖਡੂਰ ਸਾਹਿਬ ਦੀ ਪੰਚਾਇਤ ਵੱਲੋਂ ਵੀ ਹਮਾਇਤ ਕੀਤੀ ਗਈ। ਟਰੈਕਟਰ ਪਰੇਡ ਦੀ ਰਵਾਨਗੀ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਹੋਈ। ਇਹ ਟਰੈਕਟਰ ਪਰੇਡ ਕਸਬਾ ਖਡੂਰ ਸਾਹਿਬ ਤੋਂ ਸ਼ੁਰੂ ਹੋ ਕੇ ਵੇਈਂਪੂੰਈਂ ਮੋੜ, ਭਰੋਵਾਲ, ਫਤਿਆਬਾਦ, ਸ੍ਰੀ ਗੋਇੰਦਵਾਲ ਸਾਹਿਬ ਤੋਂ ਹੁੰਦੀ ਹੋਈ ਕਸਬਾ ਖਡੂਰ ਸਾਹਿਬ ਵਿਖੇ ਵਾਪਸ ਆ ਕੇ ਸਮਾਪਤ ਹੋਈ।

ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕਿਸਾਨਾਂ ਮਜ਼ਦੂਰਾਂ ਲਈ ਚਾਹ ਪਕੌੜੇ ਤੇ ਹੋਰ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਗਏ। ਇਸ ਮੌਕੇ ਸਰਪੰਚ ਬਲਬੀਰ ਸਿੰਘ ਸ਼ਾਹ, ਜਸਬੀਰ ਸਿੰਘ ਮਹਿਤੀਆ ਪ੍ਰਧਾਨ, ਸੁਖਜਿੰਦਰ ਸਿੰਘ ਲਾਡੀ ਪ੍ਰਧਾਨ, ਬਲਬੀਰ ਸਿੰਘ ਸ਼ਾਹ, ਨਛੱਤਰ ਸਿੰਘ ਖਹਿਰਾ, ਜਥੇਦਾਰ ਮੇਘ ਸਿੰਘ ਖਡੂਰ ਸਾਹਿਬ, ਪਿ੍ਰਤਪਾਲ ਸਿੰਘ ਖਹਿਰਾ ਖਡੂਰ ਸਾਹਿਬ, ਮੇਜਰ ਸਿੰਘ ਕਿਸਾਨ ਆਗੂ, ਅਮੋਲਕ ਸਿੰਘ, ਡਾ. ਦਲਜੀਤ ਸਿੰਘ, ਡਾ. ਗੁਰਮੀਤ ਸਿੰਘ, ਠੇਕੇਦਾਰ ਹਰਜੀਤ ਸਿੰਘ, ਦਲਬੀਰ ਸਿੰਘ ਕਿਸਾਨ ਆਗੂ, ਮਾਸਟਰ ਮਨਜੀਤ ਸਿੰਘ, ਸਾਹਿਬ ਸਿੰਘ, ਨਰਿੰਦਰ ਸਿੰਘ, ਦਲਬੀਰ ਸਿੰਘ ਨੰਬਰਦਾਰ, ਬਲਜੀਤ ਸਿੰਘ, ਧਰਮਵੀਰ ਸਿੰਘ, ਵਰਿੰਦਰ ਸਿੰਘ, ਮਨਜੀਤ ਸਿੰਘ, ਪਰਗਟ ਸਿੰਘ, ਕੁਲਬੀਰ ਸਿੰਘ, ਹਰੀ ਸਿੰਘ ਕੱਪੜੇ ਵਾਲੇ, ਹਰਿਦਿਆਲ ਸਿੰਘ ਜੈਲਦਾਰ, ਸਵਰਨ ਸਿੰਘ, ਬਲਦੇਵ ਸਿੰਘ ਕੱਪੜੇ ਵਾਲੇ, ਸੁਖਜਿੰਦਰ ਸਿੰਘ ਪੰਚ, ਕੁਲਬੀਰ ਸਿੰਘ ਪੰਚ, ਸਾਹਿਬ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਮਾਸਟਰ ਹਰਚਰਨ ਸਿੰਘ, ਹਰਵਿੰਦਰ ਸਿੰਘ ਪੰਚ, ਅਮਰਜੀਤ ਸਿੰਘ ਪੰਚ, ਸੁਲੱਖਣ ਸਿੰਘ ਪੰਚ, ਪਾਲ ਸਿੰਘ ਪੰਚ, ਸਵਿੰਦਰ ਸਿੰਘ ਪੰਚ ਆਦਿ ਆਗੂ ਮੌਜੂਦ ਸਨ।