ਜਸਪਾਲ ਸਿੰਘ ਜੱਸੀ, ਤਰਨਤਾਰਨ : ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਦੋ ਹੋਰ ਮੌਤਾਂ ਹੋਈਆਂ ਹਨ, ਜਿਸਦੇ ਚੱਲਦਿਆਂ ਇਸ ਵਾਇਰਸ ਨਾਲ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 109 ਹੋ ਗਈ ਹੈ। ਜਦਕਿ ਸੋਮਵਾਰ ਕੋਰੋਨਾ ਜਾਂਚ ਲਈ ਅੰਮਿ੍ਤਸਰ ਦੇ ਮੈਡੀਕਲ ਕਾਲਜ ਦੀ ਲੈਬੋਰੇਟਰੀ 'ਚ ਭੇਜੇ ਗਏ 422 ਨਮੂਨਿਆਂ 'ਚੋਂ ਇਕ ਦੀ ਰਿਪੋਰਟ ਪਾਜ਼ੇਟਿਵ ਤੇ 421 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਅੱਜ ਕੀਤੇ 55 ਰੈਪਿਡ ਐਂਟੀਜਨ ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ। ਮੰਗਲਵਾਰ ਕੋਵਿਡ-19 ਦੀ ਜਾਂਚ ਲਈ 806 ਨਮੂਨੇ ਹੋਰ ਲਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਜ਼ਿਲ੍ਹੇ 'ਚ ਵੱਖ-ਵੱਖ ਵਿਧੀਆਂ ਰਾਹੀਂ ਹੁਣ ਤਕ ਇਕ ਲੱਖ 47 ਹਜ਼ਾਰ 863 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿੰਨ੍ਹਾਂ 'ਚੋਂ ਇਕ ਲੱਖ 44 ਹਜ਼ਾਰ 686 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਤੇ 2149 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ 'ਚੋਂ 2022 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਜਦਕਿ 751 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ 'ਚ ਇਸ ਸਮੇਂ ਕੋਵਿਡ-19 ਦੇ 18 ਸਰਗਰਮ ਮਰੀਜ਼ ਹਨ, ਜਿੰਨ੍ਹਾਂ 'ਚੋਂ 13 ਵਿਅਕਤੀਆਂ ਨੂੰ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ। ਇਕ ਵਿਅਕਤੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤੇ ਇਕ ਵਿਅਕਤੀ ਇਲਾਜ ਲਈ ਹੋਰ ਜ਼ਿਲ੍ਹੇ 'ਚ ਦਾਖਲ ਹੈ।

-- ਕਿਸ ਹਸਪਤਾਲ ਵਿਚ ਹੋਏ ਕਿੰਨੇ ਰੈਪਿਡ ਐਂਟੀਜਨ ਟੈਸਟ

ਤਰਨਤਾਰਨ : 3

ਖਡੂਰ ਸਾਹਿਬ : 12

ਮੀਆਂਵਿੰਡ : 1

ਕੈਰੋਂ : 6

ਪੱਟੀ : 0

ਸਰਹਾਲੀ : 0

ਘਰਿਆਲਾ : 0

ਝਬਾਲ : 6

ਕਸੇਲ : 0

ਸੁਰਸਿੰਘ : 6

ਖੇਮਕਰਨ : 21

ਕੁੱਲ : 55

-- ਕਿਸ ਹਸਪਤਾਲ ਵਿਚ ਜਾਂਚ ਲਈ ਲਏ ਕਿੰਨੇ ਨਮੂਨੇ

ਤਰਨਤਾਰਨ : 109

ਖਡੂਰ ਸਾਹਿਬ : 72

ਪੱਟੀ : 32

ਸੁਰਸਿੰਘ : 51

ਕੈਰੋਂ : 34

ਕਸੇਲ : 73

ਝਬਾਲ : 76

ਸਰਹਾਲੀ : 74

ਘਰਿਆਲਾ : 63

ਖੇਮਕਰਨ : 36

ਮੀਆਂਵਿੰਡ : 167

ਕੁੱਲ : 787