ਜਸਪਾਲ ਸਿੰਘ ਜੱਸੀ, ਤਰਨਤਾਰਨ : ਬੈਂਕ 'ਚੋਂ ਪੈਸੇ ਕੱਢਵਾ ਕੇ ਘਰ ਜਾ ਰਹੀ ਬਜੁਰਗ ਅੌਰਤ ਨੂੰ ਮੋਟਰਸਾਈਕਲ ਖੋਹਬਾਜ਼ ਨੇ ਨਿਸ਼ਾਨ ਬਣਾਉਂਦਿਆਂ ਉਸ ਕੋਲੋਂ 20 ਹਜ਼ਾਰ ਦੀ ਨਕਦੀ ਖੋਹ ਲਈ ਤੇ ਫਰਾਰ ਹੋ ਗਿਆ। ਪੁਲਿਸ ਨੇ ਅੌਰਤ ਦੀ ਸ਼ਿਕਾਇਤ 'ਤੇ ਥਾਣਾ ਸਿਟੀ 'ਚ ਕੇਸ ਦਰਜ ਕਰ ਲਿਆ ਹੈ।

86 ਸਾਲਾ ਬਲਵਿੰਦਰਜੀਤ ਕੌਰ ਵਾਸੀ ਜੰਡਿਆਲਾ ਰੋਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਦੁਪਹਿਰ ਕਰੀਬ ਡੇਢ ਵਜੇ ਆਪਣੇ ਸਟੇਟ ਬੈਂਕ ਆਫ ਇੰਡੀਆ ਤੇ ਸੈਂਟਰਲ ਬੈਂਕ ਦੇ ਖਾਤਿਆਂ 'ਚੋਂ 10-10 ਹਜ਼ਾਰ ਰੁਪਏ ਕੱਢਵਾ ਕੇ ਘਰ ਪਰਤ ਰਹੀ ਸੀ। ਰਸਤੇ 'ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੇ ਉਸ ਦੇ ਹੱਥ 'ਚ ਫੜਿਆ ਲਿਫਾਫਾ ਜਿਸ 'ਚ 20 ਹਜ਼ਾਰ ਦੀ ਨਕਦੀ ਸੀ ਖੋਹ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਮੁਲਜ਼ਮ ਦਾ ਜਲਦ ਹੀ ਪਤਾ ਲਾ ਲਿਆ ਜਾਵੇਗਾ।